ਪਾਕਿਸਤਾਨ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 11 ਨੂੰ ਹੋ ਸਕਦੈ ਨੇ ਰਿਹਾਅ
07:40 PM Jun 08, 2025 IST
ਇਸਲਾਮਾਬਾਦ, 8 ਜੂਨ
ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਖ਼ਾਨ ਨੂੰ ਅਲ-ਕਾਦਿਰ ਟਰੱਸਟ ਮਾਮਲੇ ਵਿੱਚ 11 ਜੂਨ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ।
ਇਮਰਾਨ ਦੀ Pakistan Tehreek-e-Insaf ਪਾਰਟੀ ਦੇ ਇੱਕ ਉੱਚ ਆਗੂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ।
ਇਸਲਾਮਾਬਾਦ ਹਾਈ ਕੋਰਟ (IHC) ਨੇ 11 ਜੂਨ ਨੂੰ 190 ਮਿਲੀਅਨ ਪੌਂਡ ਅਲ-ਕਾਦਿਰ ਟਰੱਸਟ ਮਾਮਲੇ ਵਿੱਚ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਸਜ਼ਾ ਮੁਅੱਤਲ ਕਰਨ ਦੀ ਅਪੀਲ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਨੀ ਹੈ। ਇਮਰਾਨ ਖ਼ਾਨ (72) ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਅਡਿਆਲਾ ਜੇਲ੍ਹ ਵਿੱਚ ਬੰਦ ਹੈ।
ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ Pakistan Tehreek-e-Insaf (PTI) ਦੇ ਮੁਖੀ ਗੌਹਰ ਅਲੀ ਖਾਨ ਨੇ ਭਰੋਸਾ ਨਾਲ ਕਿਹਾ ਕਿ 11 ਜੂਨ ਪਾਰਟੀ ਦੇ ਬਾਨੀ ਅਤੇ ਉਨ੍ਹਾਂ ਦੀ ਪਤਨੀ ਦੋਵਾਂ ਲਈ ਇੱਕ ਮਹੱਤਵਪੂਰਨ ਦਿਨ ਹੋਣ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਨੂੰ ਉਸ ਦਿਨ ਜ਼ਮਾਨਤ ਮਿਲ ਜਾਵੇਗੀ। ਪੀਟੀਆਈ
Advertisement
Advertisement