For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਵਾਹਨ ਪਲਟਣ ਕਾਰਨ ਪੰਜ ਪੁਲੀਸ ਮੁਲਾਜ਼ਮਾਂ ਦੀ ਮੌਤ

07:49 AM Jun 18, 2024 IST
ਪਾਕਿਸਤਾਨ  ਵਾਹਨ ਪਲਟਣ ਕਾਰਨ ਪੰਜ ਪੁਲੀਸ ਮੁਲਾਜ਼ਮਾਂ ਦੀ ਮੌਤ
ਹਾਦਸੇ ਵਾਲੀ ਜਗ੍ਹਾ ’ਤੇ ਤਾਿੲਨਾਤ ਸੁਰੱਖਿਆ ਮੁਲਾਜ਼ਮ। -ਫੋਟੋ: ਏਐੱਨਆਈ
Advertisement

ਇਸਲਾਮਾਬਾਦ, 17 ਜੂਨ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅੱਜ ਪੁਲੀਸ ਦਾ ਇੱਕ ਵਾਹਨ ਪਲਟਣ ਕਾਰਨ ਪੰਜ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋਏ ਹਨ। ਏਆਰਵਾਈ ਨਿਊਜ਼ ਨੇ ਅੱਜ ਇਹ ਖ਼ਬਰ ਦਿੱਤੀ। ਖ਼ਬਰ ਮੁਤਾਬਕ ਹਾਦਸਾ ਪੁਲੀਸ ਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਜਿਸ ਦੇ ਨਤੀਜੇ ਵਜੋਂ ਪੰਜ ਜਣਿਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ’ਚ ਗਰਨੇਡ ਨਾਲ ਕੀਤੇ ਹਮਲੇ ’ਚ ਪੁਲੀਸ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਈ। ਏਆਰਵਾਈ ਨਿਊਜ਼ ਨੇ ਕਿਹਾ ਕਿ ਕਰਾਚੀ ਦੇ ਸਾਚਲ ਇਲਾਕੇ ’ਚ ਪੁਲੀਸ ਦੇ ਵਾਹਨ ’ਤੇ ਹੱਥਗੋਲੇ ਸੁੱਟੇ ਗਏ। ਇਸ ਘਟਨਾ ਤੋਂ ਪਹਿਲਾਂ ਅਣਪਛਾਤੇ ਵਿਅਕਤੀਆਂ ਵੱਲੋਂ ਨਸੀਰਬਾਦ ਦੇ ਡੇਰਾ ਮੁਰਾਦ ਖ਼ਾਨ ’ਚ ਐੱਸਐੱਸਪੀ ਦੇ ਦਸਤੇ ’ਤੇ ਹੱਥਗੋਲੇ ਨਾਲ ਹਮਲਾ ਕੀਤਾ ਗਿਆ। ਏਆਰਵਾਈ ਨਿਊਜ਼ ਮੁਤਾਬਕ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਰਨੇਡ ਦਾ ਧਮਾਕਾ ਉਸ ਸਮੇਂ ਹੋਇਆ ਜਦੋਂ ਨਸੀਰਾਬਾਦ ਦੇ ਐੱਸਐੱਸਪੀ ਹੁਸੈਨ ਲਹਿਰੀ ਆਪਣੀ ਟੀਮ ਨਾਲ ਗਸ਼ਤ ਤੋਂ ਪਰਤ ਰਹੇ ਸਨ। -ਏਐੱਨਆਈ

Advertisement

ਖੈਬਰ ਪਖਤੂਨਖਵਾ ’ਚ ਪੰਜ ਦਹਿਸ਼ਤਗਰਦ ਹਲਾਕ

ਇਸਲਾਮਾਬਾਦ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਸੁਰੱਖਿਆ ਬਲਾਂ ਵੱਲੋਂ ਚਲਾਏ ਇੱਕ ਅਪਰੇਸ਼ਨ ਦੌਰਾਨ ਪੰਜ ਦਹਿਸ਼ਤਗਰਦ ਮਾਰੇ ਗਏ। ਫੌਜ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਨੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਮੀਡੀਆ ਵਿੰਗ ਦੇ ਹਵਾਲੇ ਨਾਲ ਕਿਹਾ ਕਿ ਸੁਰੱਖਿਆ ਬਲਾਂ ਨੂੰ ਉਕਤ ਇਲਾਕੇ ’ਚ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਹ ਮਿਲੀ ਸੀ। ਇਸ ’ਤੇ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਨੇ ਟਿਕਾਣੇ ਦਾ ਪਤਾ ਕੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਆਈਐੱਸਪੀਆਰ ਮੁਤਾਬਕ ਮੌਕੇ ਤੋਂ ਹਥਿਆਰ ਤੇ ਗੋਲੀਸਿੱਕਾ ਵੀ ਬਰਾਮਦ ਹੋਇਆ ਹੈ। -ਆਈਏਐੱਨਐੱਸ

Advertisement

Advertisement
Author Image

Advertisement