ਪਾਕਿਸਤਾਨ: ਯੂਐੱਨ ਸਟਾਫ ਨੂੰ ਲਿਜਾ ਰਹੇ ਵਾਹਨ ’ਤੇ ਗੋਲੀਬਾਰੀ
07:17 AM Jul 31, 2024 IST
Advertisement
ਡੇਰਾ ਇਸਮਾਈਲ ਖ਼ਾਨ:
Advertisement
ਪਾਕਿਸਤਾਨ ਦੇ ਗੜਬੜਜ਼ਦਾ ਉੱਤਰ-ਪੱਛਮੀ ਇਲਾਕੇ ’ਚ ਅੱਜ ਹਥਿਆਰਬੰਦ ਵਿਅਕਤੀਆਂ ਨੇ ਯੂਐੱਨ ਲਈ ਕੰਮ ਕਰਦੇ ਸਥਾਨਕ ਸਟਾਫ ਮੈਂਬਰਾਂ ਨੂੰ ਲਿਜਾ ਰਹੇ ਵਾਹਨ ’ਤੇ ਗੋਲੀਬਾਰੀ ਕੀਤੀ। ਪੁਲੀਸ ਨੇ ਕਿਹਾ ਕਿ ਘਟਨਾ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਹੈ। ਖੈਬਰ ਪਖਤੂਨਖਵਾ ਸੂਬੇ ਦੇ ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ਦੇ ਪੁਲੀਸ ਮੁਖੀ ਅਬਦੁਲ ਸਲਾਮ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਸੇਵਾਵਾਂ ਸਬੰਧੀ ਸਟਾਫ ਦੇ ਵਾਹਨ ’ਤੇ ਇਹ ਹਮਲਾ ਡੇਰਾ ਇਸਮਾਈਲ ਖ਼ਾਨ ’ਚ ਹੋਇਆ। -ਏਪੀ
Advertisement
Advertisement