For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਦ੍ਰਿੜ੍ਹ

08:18 AM Apr 07, 2024 IST
ਪਾਕਿਸਤਾਨ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਦ੍ਰਿੜ੍ਹ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਇਸਲਾਮਾਬਾਦ, 6 ਅਪਰੈਲ
ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਦਹਿਸ਼ਤਗਰਦਾਂ ਨੂੰ ਪਾਕਿਸਤਾਨ ’ਚ ਜਾ ਕੇ ਮਾਰਨ ਦੀ ਟਿੱਪਣੀ ਦੇ ਇੱਕ ਦਿਨ ਬਾਅਦ ਅੱਜ ਪਾਕਿਸਤਾਨ ਨੇ ਅੱਜ ਆਖਿਆ ਕਿ ਉਹ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਇਰਾਦੇ ਅਤੇ ਸਮਰੱਥਾ ਨੂੰ ਲੈ ਕੇ ਦ੍ਰਿੜ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਖਿੱਤੇ ’ਚ ਸ਼ਾਂਤੀ ਲਈ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੈ ਪਰ ਸ਼ਾਂਤੀ ਲਈ ਇਸ ਦੀ ਇੱਛਾ ਦਾ ਗਲਤ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਵਿਦੇਸ਼ ਦਫ਼ਤਰ ਨੇ ਚੋਣਾਂ ’ਚ ਫਾਇਦੇ ਲਈ ਨਫ਼ਰਤੀ ਭਾਸ਼ਣ ਦੇਣ ਲਈ ਭਾਰਤ ਦੀ ਸੱਤਾਧਾਰੀ ਸਰਕਾਰ ਦੀ ਨਿਖੇਧੀ ਕਰਦਿਆਂ ਇੱਕ ਬਿਆਨ ’ਚ ਆਖਿਆ, ‘‘ਇਤਿਹਾਸ ਪਾਕਿਸਤਾਨ ਦੇ ਦ੍ਰਿੜ ਇਰਾਦੇ ਅਤੇ ਆਪਣੀ ਰੱਖਿਆ ਕਰਨ ਦੀ ਸਮਰੱਥਾ ਦਾ ਗਵਾਹ ਹੈ।’’ ਦੱਸਣਯੋਗ ਹੈ ਕਿ ਰਾਜਨਾਥ ਸਿੰਘ ਨੇ ਲੰਘੇ ਦਿਨ ਆਖਿਆ ਸੀ ਕਿ ਜੇਕਰ ਅਤਿਵਾਦੀ ਭਾਰਤ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਦਹਿਸ਼ਤੀ ਸਰਗਰਮੀਆਂ ਕਰਦੇ ਹਨ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਉਹ ਪਾਕਿਸਤਾਨ ਵਿੱਚ ਭੱਜ ਜਾਂਦੇ ਹਨ ਤਾਂ ਭਾਰਤ ਗੁਆਂਢੀ ਮੁਲਕ ’ਚ ਜਾ ਕੇ ਉਨ੍ਹਾਂ ਨੂੰ ਮਾਰੇਗਾ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਹਮਲੇ ਦੀ ਕਿਸੇ ਵੀ ਕਾਰਵਾਈ ਖ਼ਿਲਾਫ਼ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨ ਦੇ ਇਰਾਦੇ ਅਤੇ ਸਮਰੱਥਾ ਪ੍ਰਤੀ ਦ੍ਰਿੜ੍ਹ ਹੈ ਅਤੇ ਉਸ ਨੇ ਸਰਵੋਤਮ ਫੌਜ ਹੋਣ ਦੇ ਭਾਰਤ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਬਿਆਨ ਮੁਤਾਬਕ, ‘‘ਪਾਕਿਸਤਾਨ ’ਚ ਮਨਮਰਜ਼ੀ ਨਾਲ ਅਤਿਵਾਦੀ ਕਰਾਰ ਦਿੱਤੇ ਗਏ ਤੇ ਨਾਗਰਿਕਾਂ ਦੀ ਹੱਤਿਆ ਕਰਨ ਦੀ ਤਿਆਰੀ ਬਾਰੇ ਭਾਰਤ ਦਾ ਦਾਅਵਾ ਸਪੱਸ਼ਟ ਤੌਰ ’ਤੇ ਦੋੋਸ਼ੀ ਹੋਣ ਦੀ ਮਨਜ਼ੂਰੀ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×