For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਦੀ ਅਦਾਲਤ ਵੱਲੋਂ ਇਮਰਾਨ ਖਾਨ ਦੋ ਹੋਰ ਮਾਮਲਿਆਂ ਵਿੱਚ ਬਰੀ

04:54 PM Jun 03, 2024 IST
ਪਾਕਿਸਤਾਨ ਦੀ ਅਦਾਲਤ ਵੱਲੋਂ ਇਮਰਾਨ ਖਾਨ ਦੋ ਹੋਰ ਮਾਮਲਿਆਂ ਵਿੱਚ ਬਰੀ
Advertisement

ਇਸਲਾਮਾਬਾਦ, 3 ਜੂਨ
ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ 2022 ਵਿਚ ਇਕ ਰੋਸ ਮਾਰਚ ਦੌਰਾਨ ਭੰਨਤੋੜ ਨਾਲ ਸਬੰਧਤ ਦੋ ਮਾਮਲਿਆਂ ਵਿਚ ਬਰੀ ਕਰ ਦਿੱਤਾ। 71 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਸੰਸਥਾਪਕ ਨੂੰ ਅਪਰੈਲ 2022 ਵਿਚ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਸ 'ਤੇ ਲਗਾਏ ਗਏ ਲਗਪਗ 200 ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿਚ ਹਨ। ਐਕਸਪ੍ਰੈਸ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਖਾਨ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਸੰਚਾਰ ਮੰਤਰੀ ਮੁਰਾਦ ਸਈਦ ਅਤੇ ਹੋਰ ਪੀਟੀਆਈ ਨੇਤਾਵਾਂ ਨੂੰ ‘ਹਕੀਕੀ ਅਜ਼ਾਦੀ’ ਮਾਰਚ ਦੌਰਾਨ ਭੰਨਤੋੜ ਦੇ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਹੈ।

Advertisement

Advertisement
Author Image

A.S. Walia

View all posts

Advertisement
Advertisement
×