ਪਾਕਿ: ਬਾਬਰ ਦੀ ਥਾਂ ਰਿਜ਼ਵਾਨ ਹੋਵੇਗਾ ਇੱਕ ਰੋਜ਼ਾ ਤੇ ਟੀ20 ਦਾ ਕਪਤਾਨ
07:39 AM Oct 28, 2024 IST
ਲਾਹੌਰ: ਪਾਕਿਸਤਾਨ ਕ੍ਰਿਕਟ ਬੋਰਡ ਨੇ ਚਾਰ ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆ ਅਤੇ ਜ਼ਿੰਬਾਬਵੇ ਦੇ ਦੌਰੇ ਲਈ ਅੱਜ ਟੀਮਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਬਾਬਰ ਆਜ਼ਮ ਦੀ ਥਾਂ ਇੱਕ ਰੋਜ਼ਾ ਅਤੇ ਟੀ20 ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਲਮਾਨ ਅਲੀ ਆਗਾ ਨੂੰ ਭਵਿੱਖ ਦੇ ਸਾਰੇ ਇੱਕ ਰੋਜ਼ਾ ਅਤੇ ਟੀ20 ਕੌਮਾਂਤਰੀ ਮੈਚਾਂ ਲਈ ਉਪ-ਕਪਤਾਨ ਬਣਾਇਆ ਗਿਆ ਹੈ। -ਪੀਟੀਆਈ
Advertisement
Advertisement