ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿ: ਸਿੱਖ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰੀਆਂ

09:13 PM Jun 29, 2023 IST

ਪਿਸ਼ਾਵਰ: ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿਚ ਸਿੱਖ ਵਿਅਕਤੀ ਦੀ ਹੋਈ ਹੱਤਿਆ ਦੇ ਮਾਮਲੇ ‘ਚ ਸਥਾਨਕ ਪੁਲੀਸ ਨੇ ਸ਼ੱਕ ਦੇ ਆਧਾਰ ਉਤੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ (35) ਦੀ ਸ਼ਨਿਚਰਵਾਰ ਉਸ ਵੇਲੇ ਕੁਝ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦ ਉਹ ਸ਼ਹਿਰ ਦੇ ਅੰਦਰੂਨੀ ਇਲਾਕੇ ਵੱਲ ਜਾ ਰਿਹਾ ਸੀ। ਇਸ ਕੇਸ ਨੂੰ ਮਿੱਥ ਕੇ ਕੀਤੀ ਹੱਤਿਆ ਦੇ ਦਾਇਰੇ ਵਿਚ ਰੱਖਿਆ ਗਿਆ ਸੀ। ਪਾਕਿਸਤਾਨ ਵਿਚ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇਕ ਹੋਰ ਘਟਨਾ ਵਾਪਰੀ ਹੈ। ਮਨਮੋਹਨ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਸ਼ਾਵਰ ਦੇ ਪੁਲੀਸ ਮੁਖੀ ਅਸ਼ਫਾਕ ਅਨਵਰ ਨੇ ਮੀਡੀਆ ਨੂੰ ਦੱਸਿਆ ਕਿ ਮਨਮੋਹਨ ਸਿੰਘ ਯੂਨਾਨੀ ਦਵਾਈਆਂ ਦਾ ‘ਹਕੀਮ’ ਸੀ। ਉਸ ਦੀ ਹੱਤਿਆ ਦੇ ਦੋਸ਼ ਹੇਠ ਕੁਝ ਸ਼ੱਕੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਉਹ ਹੱਤਿਆ ਵਿਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਕਰੀਬ ਹਨ। ਪੁਲੀਸ ਨੂੰ ਸੂੂਬੇ ‘ਚ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲੀਸ ਕੇਸ ਦੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 48 ਘੰਟਿਆਂ ‘ਚ ਸ਼ਹਿਰ ਦੇ ਯੱਕਾ ਤੂਤ ਇਲਾਕੇ ਵਿਚ ਸਿੱਖ ਵਿਅਕਤੀ ਉਤੇ ਹਮਲੇ ਦੀ ਇਹ ਦੂਜੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਇਕ ਸਿੱਖ ਗੋਲੀ ਲੱਗਣ ਕਾਰਨ ਫੱਟੜ ਹੋ ਗਿਆ ਸੀ। ਸਿੱਖ ਵਪਾਰੀ ਤਰਲੋਕ ਸਿੰਘ ਉਤੇ ਹੋਏ ਹਮਲੇ ਦੀ ਜਾਂਚ ਅਤਿਵਾਦ ਵਿਰੋਧੀ ਵਿਭਾਗ ਕਰ ਰਿਹਾ ਹੈ। ਪੁਲੀਸ ਦਾ ਮੰਨਣਾ ਹੈ ਕਿ ਪਿਸ਼ਾਵਰ ਵਿਚ 48 ਘੰਟਿਆਂ ਦੇ ਅੰਦਰ ਸਿੱਖ ਵਿਅਕਤੀਆਂ ‘ਤੇ ਦੋ ਹਮਲੇ ਮਿੱਥ ਕੇ ਕੀਤੇ ਗਏ ਹੋ ਸਕਦੇ ਹਨ ਪਰ ਅਸਲੀ ਤੱਥ ਗਹਿਰਾਈ ਨਾਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵੀ ਪਿਸ਼ਾਵਰ ਵਿਚ ਇਕ ਸਿੱਖ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਪਿਸ਼ਾਵਰ ਵਿਚ 15 ਹਜ਼ਾਰ ਸਿੱਖ ਰਹਿੰਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਸ਼ਹਿਰ ਦੇ ਨੇੜਲੇ ਜੋਗਨ ਸ਼ਾਹ ਇਲਾਕੇ ਵਿਚ ਰਹਿ ਰਹੇ ਹਨ। ਇਹ ਜ਼ਿਆਦਾਤਰ ਕਾਰੋਬਾਰੀ ਹਨ ਤੇ ਫਾਰਮੇਸੀ ਦੇ ਪੇਸ਼ੇ ਨਾਲ ਵੀ ਜੁੜੇ ਹੋਏ ਹਨ। ਪਿਛਲੇ ਸਾਲ ਸਤੰਬਰ ਵਿਚ ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਸਿੱਖ ‘ਹਕੀਮ’ ਦੀ ਪਿਸ਼ਾਵਰ ਵਿਚ ਉਸ ਦੇ ਕਲੀਨਿਕ ਵਿਚ ਹੀ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ

Advertisement

Advertisement
Tags :
ਸਿੱਖਹੱਤਿਆਗ੍ਰਿਫ਼ਤਾਰੀਆਂਨੌਜਵਾਨਪਾਕਿਮਾਮਲੇ
Advertisement