ਪਾਕਿ: ਅਤਿਵਾਦੀਆਂ ਨਾਲ ਮੁਕਾਬਲੇ ’ਚ ਫ਼ੌਜੀ ਅਤੇ ਪੰਜ ਜਵਾਨ ਹਲਾਕ
08:00 AM Oct 06, 2024 IST
Advertisement
ਪਿਸ਼ਾਵਰ, 5 ਅਕਤੂਬਰ
ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਮੁਕਾਬਲੇ ਦੌਰਾਨ ਫ਼ੌਜ ਦਾ ਉੱਚ ਅਧਿਕਾਰੀ ਅਤੇ ਪੰਜ ਜਵਾਨ ਮਾਰੇ ਗਏ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਬਿਆਨ ਵਿੱਚ ਕਿਹਾ ਕਿ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਸਪਿਨਵਾਮ ਖੇਤਰ ਵਿੱਚ 4-5 ਅਕਤੂਬਰ ਦੀ ਰਾਤ ਗੋਲੀਬਾਰੀ ਹੋਈ, ਜਿਸ ਦੌਰਾਨ ‘ਛੇ ਖ਼ਵਾਰੀਜ’ ਮਾਰੇ ਗਏ। ਬਿਆਨ ਅਨੁਸਾਰ ‘ਭਿਆਨਕ ਗੋਲੀਬਾਰੀ’ ਦੌਰਾਨ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕਰ ਰਹੇ 43 ਸਾਲਾ ਲੈਫਟੀਨੈਂਟ ਕਰਨਲ ਮੁਹੰਮਦ ਅਲੀ ਸ਼ੌਕਤ ਅਤੇ ਪੰਜ ਹੋਰ ਫ਼ੌਜੀ ਮਾਰੇ ਗਏ। ਇਸ ਦੌਰਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਟੀਪੀ ਦੀ ਸਥਾਪਨਾ 2007 ਵਿੱਚ ਕਈ ਅਤਿਵਾਦੀ ਸੰਗਠਨਾਂ ਦੇ ਸਮੂਹ ਵਜੋਂ ਕੀਤੀ ਗਈ ਸੀ। -ਪੀਟੀਆਈ
Advertisement
Advertisement
Advertisement