For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਵੱਲੋਂ 4,224 ਅਰਬ ਦੇ ਕੌਮੀ ਵਿਕਾਸ ਬਜਟ ਨੂੰ ਮਨਜ਼ੂਰੀ

04:38 AM Jun 06, 2025 IST
ਪਾਕਿਸਤਾਨ ਵੱਲੋਂ 4 224 ਅਰਬ ਦੇ ਕੌਮੀ ਵਿਕਾਸ ਬਜਟ ਨੂੰ ਮਨਜ਼ੂਰੀ
Advertisement

ਇਸਲਾਮਾਬਾਦ, 5 ਜੂਨ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਹੇਠ ਪਾਕਿਸਤਾਨ ਦੀ ਕੌਮੀ ਆਰਥਿਕ ਕੌਂਸਲ (ਐੱਨਈਸੀ) ਨੇ ਵਿੱਤੀ ਸਾਲ 2025-26 ਲਈ 4,224 ਅਰਬ ਰੁਪਏ ਦੇ ਕੌਮੀ ਵਿਕਾਸ ਬਜਟ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਐੱਨਈਸੀ ਨੇ ਆਗਾਮੀ ਵਿੱਤੀ ਵਰ੍ਹੇ ਲਈ ਜੀਡੀਪੀ ਦੀ 4.2 ਫ਼ੀਸਦ ਦੀ ਵਾਧਾ ਦਰ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਰੇਡੀਓ ਪਾਕਿਸਤਾਨ ਵੱਲੋਂ ਬਨਸ਼ਰ ਖ਼ਬਰ ਮੁਤਾਬਕ ਇਸਲਾਮਾਬਾਦ ’ਚ ਹੋਈ ਐੱਨਈਸੀ ਮੀਟਿੰਗ ’ਚ ਚਾਰ ਸੂਬਿਆਂ ਪੰਜਾਬ, ਸਿੰਧ, ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸ਼ਾਮਲ ਹੋਏ। ਮੀਟਿੰਗ ’ਚ 30 ਜੂਨ ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ ’ਚ ਕੁੱਲ ਘਰੇਲੂ ਉਤਪਾਦਨ ਦੀ ਵਾਧਾ ਦਰ 2.7 ਫ਼ੀਸਦ ਰਹਿਣ ਦਾ ਐਲਾਨ ਵੀ ਕੀਤਾ ਗਿਆ। ਇਸ ਦੌਰਾਨ ਐੱਨਈਸੀ 13ਵੀਂ ਪੰਜ ਸਾਲਾ ਵਿਕਾਸ ਯੋਜਨਾ ਤੇ ਉਰਾਨ ਪਾਕਿਸਤਾਨ ਖਾਕੇ ਨੂੰ ਵੀ ਮਨਜ਼ੂਰੀ ਦੇ ਦਿੱਤੀ।

Advertisement

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤ ਵੱਲੋਂ ਸਿੰਧੂ ਜਲ ਸੰਧੀ (ਆਈਡਬਲਿਊਟੀ) ਮੁਲਤਵੀ ਕਰਨ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਲ ਸਰੋਤਾਂ ਨੂੰ ਵਾਂਝਾ ਕਰਨ ਦੀਆਂ ਭਾਰਤ ਦੀਆਂ ਧਮਕੀਆਂ ਸਵੀਕਾਰ ਨਹੀਂ ਹਨ ਤੇ ‘‘ਅਸੀਂ ਇਸ ਮੁਹਾਜ਼ ’ਤੇ ਵੀ ਭਾਰਤ ਨੂੰ ਮਾਤ ਦੇਵਾਂਗੇ।’’ -ਪੀਟੀਆਈ

Advertisement
Advertisement

Advertisement
Author Image

Advertisement