For the best experience, open
https://m.punjabitribuneonline.com
on your mobile browser.
Advertisement

ਪਾਕਿ ਅਤੇ ਚੀਨ ਨਵਾਂ ਖੇਤਰੀ ਬਲਾਕ ਸਥਾਪਤ ਕਰਨ ਲਈ ਕੰਮ ਕਰ ਰਹੇ ਹਨ ,ਜੋ SAARC ਦੀ ਥਾਂ ਲੈ ਸਕਦਾ ਹੈ: ਰਿਪੋਰਟ

12:57 PM Jun 30, 2025 IST
ਪਾਕਿ ਅਤੇ ਚੀਨ ਨਵਾਂ ਖੇਤਰੀ ਬਲਾਕ ਸਥਾਪਤ ਕਰਨ ਲਈ ਕੰਮ ਕਰ ਰਹੇ ਹਨ  ਜੋ saarc ਦੀ ਥਾਂ ਲੈ ਸਕਦਾ ਹੈ  ਰਿਪੋਰਟ
AP/PTI
Advertisement

ਇਸਲਾਮਾਬਾਦ, 30 ਜੂਨ

Advertisement

ਪਾਕਿਸਤਾਨ ਅਤੇ ਚੀਨ ਇੱਕ ਨਵੀਂ ਖੇਤਰੀ ਸੰਸਥਾ ਸਥਾਪਤ ਕਰਨ ਦੀ ਤਜਵੀਜ਼ ’ਤੇ ਕੰਮ ਕਰ ਰਹੇ ਹਨ ਜੋ ਹੁਣ ਅਕਿਰਿਆਸ਼ੀਲ ਹੋ ਚੁੱਕੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦੀ ਥਾਂ ਲੈ ਸਕਦੀ ਹੈ। ਇਸ ਘਟਨਾਕ੍ਰਮ ਤੋਂ ਜਾਣੂ ਕੂਟਨੀਤਕ ਸੂਤਰਾਂ ਦੇ ਹਵਾਲੇ ਨਾਲ ਐਕਸਪ੍ਰੈਸ ਟ੍ਰਿਬਿਊਨ ਅਖਬਾਰ ਨੇ ਰਿਪੋਰਟ ਦਿੱਤੀ ਕਿ ਇਸਲਾਮਾਬਾਦ ਅਤੇ ਬੀਜਿੰਗ ਵਿਚਕਾਰ ਗੱਲਬਾਤ ਹੁਣ ਅਗਲੇ ਪੜਾਅ ’ਤੇ ਹੈ, ਕਿਉਂਕਿ ਦੋਵੇਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਖੇਤਰੀ ਏਕੀਕਰਨ ਅਤੇ ਸੰਪਰਕ ਲਈ ਇੱਕ ਨਵੀਂ ਸੰਸਥਾ ਜ਼ਰੂਰੀ ਹੈ।

Advertisement
Advertisement

ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ ਕਿ ਇਹ ਨਵੀਂ ਸੰਸਥਾ ਸੰਭਾਵਤ ਤੌਰ ’ਤੇ ਖੇਤਰੀ ਬਲਾਕ SAARC ਦੀ ਥਾਂ ਲੈ ਸਕਦੀ ਹੈ, ਜਿਸ ਵਿੱਚ ਭਾਰਤ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਵਿਚਕਾਰ ਹਾਲ ਹੀ ਵਿੱਚ ਚੀਨ ਦੇ ਕੁਨਮਿੰਗ ਵਿੱਚ ਹੋਈ ਤਿੰਨ ਪੱਖੀ ਮੀਟਿੰਗ ਕੂਟਨੀਤਕ ਚਾਲਾਂ ਦਾ ਹਿੱਸਾ ਸੀ ਅਤੇ ਇਸਦਾ ਉਦੇਸ਼ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ, ਜੋ SAARC ਦਾ ਹਿੱਸਾ ਸਨ, ਨੂੰ ਨਵੇਂ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ ਸੀ।
ਹਾਲਾਂਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਇਹ ਕਹਿੰਦੇ ਹੋਏ ਕਿ ਮੀਟਿੰਗ ਰਾਜਨੀਤਿਕ ਨਹੀਂ ਸੀ, ਢਾਕਾ, ਬੀਜਿੰਗ ਅਤੇ ਇਸਲਾਮਾਬਾਦ ਵਿਚਕਾਰ ਕਿਸੇ ਵੀ ਉਭਰ ਰਹੇ ਗਠਜੋੜ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐਮ ਤੌਹੀਦ ਹੁਸੈਨ ਨੇ ਕਿਹਾ ਸੀ, ‘‘ਅਸੀਂ ਕੋਈ ਗਠਜੋੜ ਨਹੀਂ ਬਣਾ ਰਹੇ ਹਾਂ।’’

ਸੂਤਰਾਂ ਅਨੁਸਾਰ ਭਾਰਤ ਨੂੰ ਨਵੇਂ ਪ੍ਰਸਤਾਵਿਤ ਫੋਰਮ ਵਿੱਚ ਸੱਦਾ ਦਿੱਤਾ ਜਾਵੇਗਾ, ਜਦੋਂ ਕਿ ਸ਼੍ਰੀਲੰਕਾ, ਮਾਲਦੀਵ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੇ ਇਸ ਸਮੂਹ ਦਾ ਹਿੱਸਾ ਬਣਨ ਦੀ ਉਮੀਦ ਹੈ। ਅਖਬਾਰ ਨੇ ਕਿਹਾ ਕਿ ਨਵੀਂ ਸੰਸਥਾ ਦਾ ਮੁੱਖ ਉਦੇਸ਼ ਵਧੇ ਹੋਏ ਵਪਾਰ ਅਤੇ ਸੰਪਰਕ ਰਾਂਹੀ ਵਧੇਰੇ ਖੇਤਰੀ ਸ਼ਮੂਲੀਅਤ ਦੀ ਮੰਗ ਕਰਨਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਪ੍ਰਸਤਾਵ ਸਿਰੇ ਚੜ੍ਹਦਾ ਹੈ ਤਾਂ ਇਹ SAARC ਦੀ ਥਾਂ ਲੈ ਲਵੇਗਾ, ਜੋ ਭਾਰਤ-ਪਾਕਿਸਤਾਨ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਮੁਅੱਤਲ ਹੈ। ਸਾਲ 2014 ਦੌਰਾਨ ਕਾਠਮੰਡੂ ਵਿੱਚ SAARC ਦਾ ਦੋ-ਸਾਲਾ ਸਿਖਰ ਸੰਮੇਲਨ ਆਖਰੀ ਸੀ। 2016 ਦਾ SAARC ਸੰਮੇਲਨ ਇਸਲਾਮਾਬਾਦ ਵਿੱਚ ਹੋਣਾ ਸੀ। ਪਰ ਉਸ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਭਾਰਤੀ ਫੌਜ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਹਾਲਾਤਾਂ ਕਾਰਨ ਸੰਮੇਲਨ ਵਿੱਚ ਹਿੱਸਾ ਲੈਣ ਵਿੱਚ ਆਪਣੀ ਅਸਮਰੱਥਾ ਪ੍ਰਗਟਾਈ ਸੀ।
ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਨੇ ਵੀ ਇਸਲਾਮਾਬਾਦ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਸੰਮੇਲਨ ਰੱਦ ਕਰ ਦਿੱਤਾ ਗਿਆ ਸੀ । -ਪੀਟੀਆਈ

Advertisement
Author Image

Puneet Sharma

View all posts

Advertisement