ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ: ਊਠ ਦਾ ਪੈਰ ਵੱਢਣ ਦੇ ਦੋਸ਼ ਹੇਠ 6 ਕਾਬੂ

07:13 AM Jun 19, 2024 IST

ਕਰਾਚੀ, 18 ਜੂਨ
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਚਾਰੇ ਦੀ ਭਾਲ ਵਿਚ ਖੇਤ ’ਚ ਵੜੇ ਊਠ ਦਾ ਪੈਰ ਵੱਢਣ ਦੇ ਦੋਸ਼ ਵਿਚ ਜ਼ਿਮੀਂਦਾਰ ਤੇ ਉਸ ਦੇ ਪੰਜ ਨੌਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਹੈਰਾਨ ਸਿਖਰਲੇ ਸਿਆਸੀ ਆਗੂ ਊਠ ਲਈ ਬਣਾਉਟੀ ਪੈਰ ਦਾ ਪ੍ਰਬੰਧ ਕਰ ਰਹੇ ਹਨ।
ਪਿਛਲੇ ਹਫ਼ਤੇ ਸਾਂਗ਼ਰ ਜ਼ਿਲ੍ਹੇ ਦੇ ਮੁੰਡ ਜਾਮਰਾਓ ਪਿੰਡ ਵਿਚ ਊਠ ਦਾ ਸੱਜਾ ਪੈਰ ਵੱਢਣ ਤੋਂ ਬਾਅਦ ਕੱਟੇ ਹੋਏ ਪੈਰ ਨੂੰ ਹੱਥ ਵਿਚ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੇ ਜਾਣ ਤੋਂ ਬਾਅਦ ਰੁਸਤਮ ਸ਼ਾਰ ਤੇ ਉਸ ਦੇ ਪੰਜ ਨੌਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖਾਸਾ ਹੰਗਾਮਾ ਹੋਇਆ ਤੇ ਪਸ਼ੂਆਂ ਦੇ ਹੱਕਾਂ ਬਾਰੇ ਸੰਗਠਨਾਂ ਤੇ ਲੋਕਾਂ ਨੇ ਸਰਕਾਰ ਤੋਂ ਜ਼ਿਮੀਂਦਾਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਊਠ ਦੇ ਮਾਲਕ ਤੇ ਕਿਸਾਨ ਸੂਮਰ ਬੇਹਾਨ ਨੇ ਪੁਲੀਸ ਕੋਲ ਭਾਵੇਂ ਇਸ ਘਟਨਾ ਦੀ ਸ਼ਿਕਾਇਤ ਨਹੀਂ ਕੀਤੀ, ਪਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਉਸ ਨਾਲ ਰਾਬਤਾ ਕੀਤਾ। ਸਿੰਧ ਦੇ ਮੁੱਖ ਮੰਤਰੀ ਸੱਯਦ ਅਲੀ ਸ਼ਾਹ ਦੇ ਹੁਕਮਾਂ ’ਤੇ (ਪਸ਼ੂਆਂ ਲਈ ਬਣੇ) ਰੈਣ ਬਸੇਰੇ ਦਾ ਦੌਰਾ ਕਰਨ ਮਗਰੋਂ ਪਸ਼ੂਧਨ ਬਾਰੇ ਸਕੱਤਰ ਕਾਜ਼ਿਮ ਜਾਟੋ ਨੇ ਕਿਹਾ, ‘‘ਊਠ ਨੂੰ ਫੌਰੀ ਕਰਾਚੀ ਸਥਿਤ ਡਿਜ਼ਾਸਟਰ ਰਿਸਪੌਂਸ ਸਰਵਸਿਜ਼ (ਸੀਡੀਆਰਐੱਸ) ਪਸ਼ੂ ਸ਼ੈਲਟਰ ਲਿਜਾਇਆ ਗਿਆ ਤੇ ਉਸ ਲਈ ਦੁਬਈ ਤੋਂ ਬਣਾਉਟੀ ਪੈਰ ਮੰਗਵਾਇਆ ਗਿਆ ਹੈ।’’ ਸਕੱਤਰ ਨੇ ਦੱਸਿਆ ਕਿ ਸਿੰਧ ਸਰਕਾਰ ਨੇ ਊਠ ਦੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦੁਬਈ ਤੋਂ ਊਠ ਲਈ ਬਣਾਉਟੀ ਪੈਰ ਦਾ ਪ੍ਰਬੰਧ ਕਰ ਰਹੇ ਹਨ। ਜਾਟੋ ਨੇ ਦੱਸਿਆ ਕਿ ਊਠ ਦੇ ਪੈਰ ਵਿਚ ਪਹਿਲਾਂ ਨਾਲੋਂ ਸੁਧਾਰ ਹੈ ਤੇ ਜਲਦੀ ਹੀ ਉਸ ਦਾ ਐਕਸਰੇਅ ਕਰਵਾਇਆ ਜਾਵੇਗਾ। -ਪੀਟੀਆਈ

Advertisement

Advertisement