For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਕਰਾਚੀ ’ਚ ਆਤਮਘਾਤੀ ਹਮਲੇ ਦੌਰਾਨ 5 ਜਪਾਨੀ ਨਾਗਰਿਕ ਵਾਲ ਵਾਲ ਬਚੇ

01:18 PM Apr 19, 2024 IST
ਪਾਕਿਸਤਾਨ  ਕਰਾਚੀ ’ਚ ਆਤਮਘਾਤੀ ਹਮਲੇ ਦੌਰਾਨ 5 ਜਪਾਨੀ ਨਾਗਰਿਕ ਵਾਲ ਵਾਲ ਬਚੇ
Advertisement

ਕਰਾਚੀ, 19 ਅਪਰੈਲ
ਪਾਕਿਸਤਾਨ ਦੇ ਸਿੰਧ ਸੂਬੇ ਦੇ ਕਰਾਚੀ ਵਿਚ ਅੱਜ ਅਤਿਵਾਦੀਆਂ ਨੇ ਜਾਪਾਨੀ ਨਾਗਰਿਕਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਪਰ ਖੁਸ਼ਕਿਸਮਤੀ ਨਾਲ ਗੱਡੀ ਵਿਚ ਸਵਾਰ ਜਾਪਾਨੀ ਨਾਗਰਿਕ ਇਸ ਹਮਲੇ ਵਿਚ ਵਾਲ-ਵਾਲ ਬਚ ਗਏ। ਮੋਟਰਸਾਈਕਲ ਸਵਾਰ ਅਤਿਵਾਦੀਆਂ ਨੇ ਲਾਂਧੀ ਦੇ ਮੁਰਤਜ਼ਾ ਚੌਰੰਗੀ ਨੇੜੇ ਜਾਪਾਨੀ ਨਾਗਰਿਕਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਾਪਾਨ ਦੇ ਇਹ ਨਾਗਰਿਕ ਪਾਕਿਸਤਾਨ ਸੁਜ਼ੂਕੀ ਮੋਟਰਜ਼ ਵਿੱਚ ਕੰਮ ਕਰਦੇ ਹਨ। ਸਾਰੇ ਸੁਰੱਖਿਅਤ ਹਨ ਪਰ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਾਪਾਨੀ ਨਾਗਰਿਕ ਦੋ ਸੁਰੱਖਿਆ ਕਰਮਚਾਰੀਆਂ ਦੇ ਨਾਲ ਵੈਨ ਵਿੱਚ ਸਫਰ ਕਰ ਰਹੇ ਸਨ, ਜਦੋਂ ਅਤਿਵਾਦੀਆਂ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਇਕ ਅਤਿਵਾਦੀ ਨੂੰ ਮਾਰ ਦਿੱਤਾ, ਜਦਕਿ ਦੂਜੇ ਨੇ ਵੈਨ ਦੇ ਨੇੜੇ ਪਹੁੰਚ ਕੇ ਆਪਣੇ ਆਪ ਨੂੰ ਉਡਾ ਲਿਆ।

Advertisement

Advertisement
Author Image

Advertisement
Advertisement
×