ਪਾਕਿ: ਸੁਰੱਖਿਆ ਬਲਾਂ ਨਾਲ ਝੜਪ ਦੌਰਾਨ 30 ਵਿਦਿਆਰਥੀ ਜ਼ਖ਼ਮੀ
07:44 AM Oct 24, 2024 IST
Advertisement
ਲਾਹੌਰ, 23 ਅਕਤੂਬਰ
ਪਾਕਿਸਤਾਨ ਦੇ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥਣ ਦੇ ਕਥਿਤ ਆਤਮਹੱਤਿਆ, ਜਬਰ-ਜਨਾਹ ਅਤੇ ਹੋਰ ਮੁੱਦਿਆਂ ਸਬੰਧੀ ਕੰਪਲੈਕਸ ਵਿੱਚ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਨਾਲ ਝੜਪ ’ਚ ਘੱਟੋ-ਘੱਟ 30 ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਇਸ ਝੜਪ ਵਿੱਚ 10 ਸੁਰੱਖਿਆ ਗਾਰਡ ਅਤੇ ਪੁਲੀਸ ਦਾ ਇੱਕ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ। ਪੰਜਾਬ ਯੂਨੀਵਰਸਿਟੀ ਦੇ ਤਰਜਮਾਨ ਖ਼ੁਰਮ ਸ਼ਾਹਜ਼ਾਦ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਭੜਕਾਊ ਭਾਸ਼ਨ ਦਿੱਤੇ ਸਨ। -ਪੀਟੀਆਈ
Advertisement
ਸੁਰੱਖਿਆ ਗਾਰਡਾਂ ਖ਼ਿਲਾਫ਼ ਕਾਰਵਾਈ ਦੀ ਮੰਗ
ਪੀਯੂਐੱਸਐੱਫ ਦੇ ਨੇਤਾ ਆਰਿਫ ਕੱਕੜ ਨੇ ਕਿਹਾ ਕਿ ਜਦੋਂ ਸੁਰੱਖਿਆ ਗਾਰਡਾਂ ਨੇ ਵਿਦਿਆਰਥੀਆਂ ਨੂੰ ਖਦੇੜਨ ਲਈ ਉਨ੍ਹਾਂ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਰੋਸ ਜਤਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਗਾਰਡਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। -ਪੀਟੀਆਈ
Advertisement
Advertisement