ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ: ਬਲੋਚਿਸਤਾਨ ’ਚ ਉਮੀਦਵਾਰਾਂ ਦੇ ਚੋਣ ਦਫ਼ਤਰਾਂ ਨੇੜੇ ਧਮਾਕਿਆਂ ਕਾਰਨ 26 ਮੌਤਾਂ ਤੇ ਦਰਜਨਾਂ ਜ਼ਖ਼ਮੀ

03:16 PM Feb 07, 2024 IST

ਇਸਲਾਮਾਬਾਦ, 7 ਫਰਵਰੀ
ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਚੋਣ ਉਮੀਦਵਾਰਾਂ ਦੇ ਦਫਤਰਾਂ ਨੇੜੇ ਦੋ ਧਮਾਕਿਆਂ ਵਿੱਚ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪਹਿਲਾ ਹਮਲਾ, ਜਿਸ ਵਿੱਚ 14 ਵਿਅਕਤੀ ਮਾਰੇ ਗਏ, ਪਿਸ਼ਿਨ ਜ਼ਿਲ੍ਹੇ ਵਿੱਚ ਆਜ਼ਾਦ ਚੋਣ ਉਮੀਦਵਾਰ ਦੇ ਦਫ਼ਤਰ ਨੇੜੇ ’ਚ ਹੋਇਆ। ਦੂਜਾ ਧਮਾਕਾ ਅਫ਼ਗ਼ਾਨ ਸਰਹੱਦ ਦੇ ਨੇੜੇ ਕਸਬੇ ਕਿਲਾ ਸੈਫੁੱਲਾ ਵਿੱਚ ਜਮੀਅਤ ਉਲੇਮਾ ਇਸਲਾਮ (ਜੇਯੂਆਈ) ਦੇ ਦਫਤਰ ਨੇੜੇ ਹੋਇਆ। ਉੱਥੇ ਘੱਟੋ-ਘੱਟ 12 ਵਿਅਕਤੀ ਮਾਰੇ ਗਏ। ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਹਮਲਿਆਂ ਪਿੱਛੇ ਕੌਣ ਹੈ।

Advertisement

Advertisement