For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਦਹਿਸ਼ਤੀ ਹਮਲੇ ’ਚ 21 ਖਾਣ ਮਜ਼ਦੂਰ ਹਲਾਕ

07:50 AM Oct 12, 2024 IST
ਪਾਕਿਸਤਾਨ  ਦਹਿਸ਼ਤੀ ਹਮਲੇ ’ਚ 21 ਖਾਣ ਮਜ਼ਦੂਰ ਹਲਾਕ
Advertisement

ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਦਹਿਸ਼ਤਗਰਦਾਂ ਵੱਲੋਂ ਅੱਜ ਨਿੱਜੀ ਖਾਣ ’ਤੇ ਰਾਕੇਟ ਲਾਂਚਰ ਤੇ ਆਟੋਮੈਟਿਕ ਹਥਿਆਰਾਂ ਨਾਲ ਕੀਤੇ ਹਮਲੇ ’ਚ ਅਫ਼ਗਾਨਿਸਤਾਨ ਦੇ ਨਾਗਰਿਕ ਸਣੇ ਘੱਟੋ ਘੱਟ 21 ਖਾਣ ਮਜ਼ਦੂਰ ਹਲਾਕ ਤੇ ਅੱਠ ਜ਼ਖਮੀ ਹੋ ਗਏ। ਐੱਸਐੱਸਪੀ ਮੁਹੰਮਦ ਬਲੋਚ ਨੇ ਦੱਸਿਆ ਕਿ 40 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਦੇ ਟੋਲੇ ਨੇ ਸੂਬੇ ਦੇ ਡੁੱਕੀ ਇਲਾਕੇ ’ਚ ਜੁਨੈਦ ਕੋਲਾ ਕੰਪਨੀ ’ਤੇ ਹਮਲਾ ਕੀਤਾ ਅਤੇ ਫਿਰ ਪਹਾੜੀ ਇਲਾਕੇ ਵੱਲ ਫ਼ਰਾਰ ਹੋ ਗਏ। ਇਹ ਹਮਲਾ ਕੌਮੀ ਰਾਜਧਾਨੀ ਵਿੱਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਹੋਇਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement