ਪਾਕਿਸਤਾਨ: ਸੁਰੱਖਿਆ ਬਲਾਂ ਦੇ 140 ਹਥਿਆਰ ਅਤੇ 1.4 ਲੱਖ ਗੋਲੀਆਂ ਬਰਾਮਦ
06:29 AM Jan 13, 2025 IST
ਕਰਾਚੀ, 12 ਜਨਵਰੀ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਝੋਬ ਜ਼ਿਲ੍ਹੇ ’ਚ ਸੰਘੀ ਲੇਵੀ ਬਲ ਦੇ 140 ਆਧੁਨਿਕ ਹਥਿਆਰ ਅਤੇ 1.40 ਲੱਖ ਗੋਲੀਆਂ ਆਮ ਵਿਅਕਤੀਆਂ ਦੇ ਕਬਜ਼ੇ ’ਚੋਂ ਮਿਲੀਆਂ ਹਨ। ਸੰਘੀ ਲੇਵੀ ਬਲ ਪਾਕਿਸਤਾਨ ਦਾ ਪ੍ਰਦੇਸ਼ਕ ਨੀਮ ਫੌਜੀ ਬਲ ਹੈ ਜਿਸ ਦੀ ਮੁੱਖ ਭੂਮਿਕਾ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣਾ, ਕਾਨੂੰਨ ਪ੍ਰਬੰਧ ਬਣਾਈ ਰੱਖਣ ’ਚ ਪੁਲੀਸ ਦੀ ਸਹਾਇਤਾ ਕਰਨਾ ਅਤੇ ਸੂਬਾ ਪੱਧਰ ’ਤੇ ਅੰਦਰੂਨੀ ਸੁਰੱਖਿਆ ਮੁਹਿੰਮਾਂ ’ਤੇ ਧਿਆਨ ਦੇਣਾ ਹੈ। ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਸ਼ਿਕਾਇਤ ਮੁਤਾਬਕ ਇਹ ਹਥਿਆਰ ਸੰਘੀ ਲੇਵੀ ਬਲ ਲਈ ਸਨ ਪਰ ਉਨ੍ਹਾਂ ਨੂੰ ਹੋਰ ਵਿਅਕਤੀਆਂ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ 69 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਅਬਦੁੱਲ ਸਬੂਰ ਨੇ ਕਿਹਾ ਕਿ ਅਧਿਕਾਰੀਆਂ ਨੇ ਹੁਣ ਤੱਕ 44 ਹਥਿਆਰ ਬਰਾਮਦ ਕਰ ਲਏ ਹਨ। -ਪੀਟੀਆਈ
Advertisement
Advertisement