For the best experience, open
https://m.punjabitribuneonline.com
on your mobile browser.
Advertisement

ਪਾਕਿ: ਭੀੜ ਨਾਲ ਝੜਪ ’ਚ 13 ਪੁਲੀਸ ਕਰਮੀ ਜ਼ਖ਼ਮੀ

07:52 AM Sep 10, 2024 IST
ਪਾਕਿ  ਭੀੜ ਨਾਲ ਝੜਪ ’ਚ 13 ਪੁਲੀਸ ਕਰਮੀ ਜ਼ਖ਼ਮੀ
Advertisement

ਕਰਾਚੀ, 9 ਸਤੰਬਰ
ਪਾਕਿਸਤਾਨ ਦੇ ਸਿੰਧ ਸੂਬੇ ਦੇ ਬਾਦਿਨ ਜ਼ਿਲ੍ਹੇ ਵਿੱਚ ਨੌਜਵਾਨ ਦੇ ਲਾਪਤਾ ਹੋਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਭੀੜ ਨਾਲ ਝੜਪ ਕਾਰਨ ਘੱਟੋ-ਘੱਟ 13 ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਘਟਨਾ ਸ਼ਨਿੱਚਰਵਾਰ ਨੂੰ ਅੱਲਾ ਖ਼ਾਨ ਮਗਸੀ ਪਿੰਡ ਵਿੱਚ ਵਾਪਰੀ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਪੁਲੀਸ ਕਰਮੀ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਉਨ੍ਹਾਂ ਨੇ ਮਗਸੀ ਕਬੀਲੇ ਦੇ ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ, ਜੋ ਆਪਣੇ ਭਾਈਚਾਰੇ ਦੇ ਨੌਜਵਾਨ ਦੇ ਲਾਪਤਾ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।’ ਨੌਜਵਾਨ ਨੂੰ ਪੁਲੀਸ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਸੀ ਅਤੇ ਸ਼ਨਿੱਚਰਵਾਰ ਨੂੰ ਉਹ ਹਵਾਲਾਤ ’ਚੋਂ ਲਾਪਤਾ ਹੋ ਗਿਆ। ਭੀੜ ਉਸ ਵੇਲੇ ਹਿੰਸਕ ਹੋ ਗਈ, ਜਦੋਂ ਪੁਲੀਸ ਨੇ ਦਾਅਵਾ ਕੀਤਾ ਕਿ ਨੌਜਵਾਨ ਨੂੰ ਹਥਿਆਰਬੰਦ ਲੋਕਾਂ ਦੇ ਸਮੂਹ ਨੇ ਛੁਡਾ ਲਿਆ ਸੀ ਅਤੇ ਉਹ ਉਸ ਨੂੰ ਆਪਣੇ ਨਾਲ ਲੈ ਗਏ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement