For the best experience, open
https://m.punjabitribuneonline.com
on your mobile browser.
Advertisement

ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ

08:51 AM Jan 01, 2024 IST
ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਲੋਕਾਂ ਦੀ ਸਹੂਲਤ ਲਈ ਖੋਲ੍ਹਿਆ
ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕਰਦੇ ਹੋਏ ‘ਆਪ’ ਵਿਧਾਇਕ।
Advertisement

ਸਤਵਿੰਦਰ ਬਸਰਾ
ਲੁਧਿਆਣਾ, 31 ਦਸੰਬਰ
ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਰਹੇ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ (ਆਰਓਬੀ) ਦਾ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਗੁਰਪ੍ਰੀਤ ਬੱਸੀ ਗੋਗੀ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਸਾਂਝੇ ਤੌਰ ’ਤੇ ਉਦਘਾਟਨ ਕਰਦਿਆਂ ਇਸ ਨੂੰ ਆਮ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ। ਇਸ ਪੁਲ ਦਾ ਸਿਹਰਾ ਆਪਣੇ ਸਿਰ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇੱਕ-ਦੂਜੇ ’ਤੇ ਸ਼ਬਦੀ ਹਮਲੇ ਕਰਦੇ ਆ ਰਹੇ ਸਨ।
ਇਸ ਮੌਕੇ ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਉਹ ਆਪਣੇ ਨਾਲ ਇਸ ਪੁਲ ਸਬੰਧੀ ਇੱਕ ਫਾਈਲ ਵੀ ਲੈ ਕੇ ਆਏ ਹਨ ਜਿਸ ਤੋਂ ਪੁਲ ਦਾ ਕੰਮ ਪੂਰਾ ਹੋਣ ਵਿੱਚ ਆਈ ਰੁਕਾਵਟ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇਸ ਰੁਕਾਵਟ ਨੂੰ ਦੂਰ ਕਰ ਕੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸੂਤਰਾਂ ਅਨੁਸਾਰ ਪੁਲ ਇੱਥੋਂ ਦੇ ਇੱਕ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਡ੍ਰੀਮ ਪ੍ਰਾਜੈਕਟ ਸੀ। ਕੁਝ ਦਿਨ ਪਹਿਲਾਂ ਉਸ ਆਗੂ ਦੇ ਕਥਿਤ ਹਮਾਇਤੀਆਂ ਵੱਲੋਂ ਇਸ ਨਵੇਂ ਪੁਲ ’ਤੇ ‘ਥੈਂਕ ਯੂ ਆਸ਼ੂ ਜੀ’ (ਧੰਨਵਾਦ ਆਸ਼ੂ ਜੀ) ਦੇ ਨਾਅਰੇ ਵੀ ਲਿਖ ਦਿੱਤੇ ਗਏ ਸਨ ਜਿਸ ਤੋਂ ਬਾਅਦ ਇਹ ਪੁਲ ਚਰਚਾ ਵਿੱਚ ਆ ਗਿਆ। ਭਾਵੇਂ ਪ੍ਰਸ਼ਾਸਨ ਵੱਲੋਂ ਇਹ ਨਾਅਰੇ ਮਿਟਾ ਦਿੱਤੇ ਗਏ ਸਨ ਪਰ ‘ਆਪ’ ਆਗੂਆਂ ਵਿੱਚ ਇਸ ਪੁਲ ਦੇ ਉਦਘਾਟਨ ਨੂੰ ਲੈ ਕੇ ਹਲਚਲ ਵਧ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਦੋ ਕੁ ਦਿਨ ਪਹਿਲਾਂ ਮੁੱਖ ਮੰਤਰੀ ਦੀ ਲੁਧਿਆਣਾ ਫੇਰੀ ਮੌਕੇ ਵੀ ‘ਆਪ’ ਆਗੂਆਂ ਨੇ ਇਸ ਪੁਲ ਦੇ ਉਦਘਾਟਨ ਸਬੰਧੀ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ। ਮੁੱਖ ਮੰਤਰੀ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਅੱਜ ‘ਆਪ’ ਦੇ ਤਿੰਨ ਵਿਧਾਇਕਾਂ ਅਤੇ ਹੋਰ ਸਮਰਥਕਾਂ ਵੱਲੋਂ ਪੁਲ ਦਾ ਉਦਘਾਟਨ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਵਧੀਆ ਸਿਹਤ ਸੇਵਾਵਾਂ ਲਈ ‘ਕਲੀਨਿਕ ਆਨ ਵੀਲ੍ਹਜ਼’ ਅਤੇ ਰਾਣੀ ਝਾਂਸੀ ਐਨਕਲੇਵ ਵਿੱਚ ਨਵੇਂ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਰੋਜ਼ਾਨਾ ਇੱਕ-ਇੱਕ ਵਾਰਡ ਵਿੱਚ ਜਾ ਕੇ ਵਸਨੀਕਾਂ ਨੂੰ ਇਲਾਜ ਮੁਹੱਈਆ ਕਰਵਾਏਗਾ।

Advertisement

Advertisement
Author Image

Advertisement
Advertisement
×