ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Pak Jail Break: ਪਾਕਿ ’ਚ ਭੂਚਾਲ ਪਿੱਛੋਂ ਕਰਾਚੀ ਜੇਲ੍ਹ ਵਿੱਚੋਂ 200 ਤੋਂ ਵੱਧ ਕੈਦੀ ਹੋਏ ਫ਼ਰਾਰ

07:05 PM Jun 03, 2025 IST
featuredImage featuredImage
ਸੰਕੇਤਕ ਤਸਵੀਰ

ਪੁਲੀਸ ਨੇ ਭੱਜੇ ਕੈਦੀਆਂ ਵਿਚੋਂ 78 ਮੁੜ ਕਾਬੂ ਕੀਤੇ
ਕਰਾਚੀ, 3 ਜੂਨ
ਪਾਕਿਸਤਾਨ ਦੇ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਇੱਕ ਉੱਚ-ਸੁਰੱਖਿਆ ਵਾਲੀ ਜੇਲ੍ਹ ਵਿੱਚੋਂ 200 ਤੋਂ ਵੱਧ ਕੈਦੀ ਖ਼ਿੱਤੇ ’ਚ ਭੂਚਾਲ ਆਉਣ ਕਾਰਨ ਪੈਦਾ ਹੋਈ ਹਫੜਾ-ਦਫੜੀ ਦਾ ਫ਼ਾਇਦਾ ਉਠਾ ਕੇ ਭੱਜ ਗਏ ਹਨ। ਇਹ ਜਾਣਕਾਰੀ ਇੱਕ ਮੰਤਰੀ ਨੇ ਮੰਗਲਵਾਰ ਨੂੰ ਦਿੱਤੀ ਹੈ।
ਪੁਲੀਸ ਨੇ ਕਿਹਾ ਕਿ ਕਰਾਚੀ ਦੀ ਮਾਲੀਰ ਜੇਲ੍ਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਕੈਦੀਆਂ ਨੇ ਆਪਣੀਆਂ ਕੋਠੜੀਆਂ ਦੇ ਦਰਵਾਜ਼ੇ ਤੋੜ ਦਿੱਤੇ ਤੇ ਭੱਜ ਨਿਕਲੇ। ਗ਼ੌਰਤਲਬ ਹੈ ਕਿ ਸੋਮਵਾਰ ਨੂੰ ਖ਼ਿੱਤੇ ਵਿਚ ਤਿੰਨ ਘੱਟ ਸ਼ਿੱਦਤ ਵਾਲੇ ਭੂਚਾਲ ਆਏ ਸਨ।
ਸਿੰਧ ਦੇ ਗ੍ਰਹਿ ਮੰਤਰੀ ਜ਼ਿਆ-ਉਲ ਹਸਨ ਲਾਂਝਰ (Sindh Home Minister Zia-ul Hasan Lanjhar) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ 216 ਕੈਦੀ ਜੇਲ੍ਹ ਵਿੱਚੋਂ ਭੱਜ ਗਏ ਸਨ। ਉਨ੍ਹਾਂ ਕਿਹਾ ਕਿ 24 ਘੰਟਿਆਂ ਵਿੱਚ 78 ਕੈਦੀਆਂ ਨੂੰ ਦੁਬਾਰਾ ਫੜ ਲਿਆ ਗਿਆ ਹੈ।
ਲਾਂਝਰ ਨੇ ਕਿਹਾ ਕਿ ਜਦੋਂ ਸੋਮਵਾਰ ਰਾਤ ਨੂੰ ਭੂਚਾਲ ਆਏ ਤਾਂ ਕੈਦੀ ਘਬਰਾ ਗਏ ਅਤੇ ਉਨ੍ਹਾਂ ਆਪਣੀਆਂ ਕੋਠੜੀਆਂ ਵਿੱਚੋਂ ਬਾਹਰ ਨਿਕਲਣ ਲਈ ਹਿੰਸਾ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, “ਪੁਲੀਸ ਅਧਿਕਾਰੀਆਂ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਸੈੱਲਾਂ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਕੁਝ ਕੈਦੀ ਮਾਰ-ਧਾੜ ਕਰਦੇ ਹੋਏ ਭੱਜ ਗਏ,” ਉਸਨੇ ਅੱਗੇ ਕਿਹਾ।
ਉਨ੍ਹਾਂ ਕਿਹਾ ਕਿ ਹਿੰਸਾ ਵਿੱਚ ਇੱਕ ਦਰਜਨ ਪੁਲੀਸ ਕਰਮਚਾਰੀ ਅਤੇ ਕੈਦੀ ਜ਼ਖਮੀ ਹੋ ਗਏ ਸਨ ਜਦੋਂ ਕਿ ਇੱਕ ਕੈਦੀ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਗ਼ੌਰਤਲਬ ਹੈ ਕਿ ਮਾਲੀਰ ਜੇਲ੍ਹ ਵਿੱਚ 100 ਤੋਂ ਵੱਧ ਭਾਰਤੀ ਕੈਦੀ ਵੀ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਰੀਬ ਮਛੇਰੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਸਮੁੰਦਰ ਵਿੱਚ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੇਸ਼ ਲਾ ਕੇ ਕੈਦ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ ਅਤੇ ਉਹ ਭੂਚਾਲ ਦੌਰਾਨ ਆਪਣੀਆਂ ਕੋਠੜੀਆਂ ਵਿੱਚ ਰਹੇ। -ਪੀਟੀਆਈ

Advertisement

Advertisement