ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਗਿਆਨ ਸਿੰਘ ਸੰਘਾ ਦੀ ਯਾਦ ’ਚ ਚਿੱਤਰਕਲਾ ਮੁਕਾਬਲੇ

07:33 AM Nov 20, 2024 IST
ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਆਗੂ।

ਲਾਜਵੰਤ ਲਾਜ
ਨਵਾਂ ਸ਼ਹਿਰ, 19 ਨਵੰਬਰ
ਪਿੰਡ ਸ਼ਹਾਬਪੁਰ ਵਿੱਚ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਵੱਲੋਂ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸਹਿਯੋਗ ਨਾਲ ਮਾਸਟਰ ਸੰਘਾ ਦੀ 32ਵੀਂ ਬਰਸੀ ਮੌਕੇ ਬੱਚਿਆਂ ਦੇ ਚਿੱਤਰਕਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ 29 ਸਕੂਲਾਂ ਦੇ 256 ਬੱਚਿਆਂ ਨੇ ਭਾਗ ਲਿਆ। ਜੱਜਾਂ ਦੀ ਭੂਮਿਕਾ ਬਗੀਚਾ ਸਿੰਘ ਸਹੂੰਗੜਾ, ਮਾਸਟਰ ਤਿਲਕ ਰਾਜ, ਮਾਸਟਰ ਸ਼ੰਗਾਰਾ ਸਿੰਘ ਤੇ ਮਾਸਟਰ ਸ਼ਾਦੀ ਰਾਮ ਨੇ ਨਿਭਾਈ। ਜੇਤੂਆਂ ਨੂੰ ਇਨਾਮਾਂ ਦੀ ਵੰਡ ਪਰਮਜੀਤ ਸਿੰਘ ਬਡਵਾਲ, ਦਲਜੀਤ ਸਿੰਘ ਐਡਵੋਕੇਟ ਅਤੇ ਜਸਬੀਰ ਦੀਪ ਨੇ ਕੀਤੀ। ਜੇਤੂਆਂ ਨੂੰ ਸਰਟੀਫਿਕੇਟ, ਯਾਦ ਚਿੰਨ੍ਹ ਅਤੇ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਅਲਕਾ ਮਹੇ ਸਕੂਲ ਆਫ਼ ਐਮੀਨੈਂਸ ਨਵਾਂ ਸ਼ਹਿਰ ਨੇ ਪਹਿਲਾ, ਤਰਨਜੀਤ ਕੌਰ ਡੀਏਵੀ ਸਕੂਲ ਨਵਾਂ ਸ਼ਹਿਰ ਨੇ ਦੂਸਰਾ, ਗੁਰਸ਼ਰਨ ਸਿੰਘ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਨੇ ਤੀਸਰਾ। ਚਿੱਤਰਕਲਾ ਮੁਕਾਬਲੇ ਦੇ ਦੂਜੇ ਵਰਗ ਵਿੱਚ ਹਰਜੋਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਪਹਿਲਾ, ਨਿਤਿਸ਼ ਚੁੰਬਰ ਡੀਏਵੀ ਸਕੂਲ ਨਵਾਂ ਸ਼ਹਿਰ ਨੇ ਦੂਸਰਾ ਅਤੇ ਪਰਮਜੀਤ ਬੰਗਾ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲਿਆਂ ਦੇ ਪਹਿਲੇ ਵਰਗ ਵਿੱਚ ਕਾਜਲ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਨੇ ਪਹਿਲਾ, ਨਵਜੋਤ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਬਾਗ ਨੇ ਦੂਸਰਾ ਅਤੇ ਆਂਚਲ ਸਕੂਲ ਆਫ ਐਮੀਨੈਂਸ ਨਵਾਂ ਸ਼ਹਿਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਸਤਨਾਮ ਸਿੰਘ ਮੀਰਪੁਰੀ, ਮਨੋਹਰ ਲਾਲ, ਸ਼ੰਕਰ ਦਾਸ ਬੰਗਾ, ਭੁਪਿੰਦਰ ਸਿੰਘ ਵੜੈਚ, ਕੁਲਦੀਪ ਸਿੰਘ ਜੇਠੂਮਜਾਰਾ, ਬਲਵੀਰ ਕੁਮਾਰ, ਚੰਦਰ ਸ਼ੇਖਰ ਔਲੀਆਪੁਰ, ਗੁਰਦੀਪ ਸਿੰਘ ਦੁਪਾਲਪੁਰ, ਮਾਸਟਰ ਮਹਿੰਦਰ ਸਿੰਘ ਜਾਨੀਆਂ, ਸੁਰਜੀਤ ਕੌਰ ਉਟਾਲ, ਕਿਰਨ ਧਰਮਕੋਟ, ਸਰਬਜੀਤ ਕੌਰ, ਨਰਿੰਦਰ ਸਿੰਘ ਉੜਾਪੜ, ਸੁਰਜੀਤ ਸਿੰਘ ਉੜਾਪੜ, ਪੀਐੱਸਯੂ ਦੇ ਆਗੂ ਬਲਜੀਤ ਸਿੰਘ ਧਰਮਕੋਟ, ਰਾਜੂ ਬਰਨਾਲਾ ਤੇ ਕਮਲ ਮੱਲੂਪੋਤਾ ਨੇ ਵੀ ਜ਼ਿੰਮੇਵਾਰੀਆਂ ਨਿਭਾਈਆਂ।

Advertisement

Advertisement