ਰੰਗਕਰਮੀ ਤਰਸੇਮ ਰਾਹੀ ਦਾ ਦੇਹਾਂਤ
07:40 AM Jan 08, 2024 IST
ਪੱਤਰ ਪ੍ਰੇਰਕ
ਮਾਨਸਾ, 7 ਜਨਵਰੀ
ਨਾਟਕਾਂ, ਪੰਜਾਬੀ ਫਿਲਮਾਂ ਤੇ ਟੀਵੀ ਸੀਰੀਅਲਾਂ ਵਿੱਚ ਭੂਮਿਕਾ ਨਿਭਾਅ ਚੁੱਕੇ ਮਾਨਸਾ ਵਾਸੀ ਰੰਗਕਰਮੀ ਤਰਸੇਮ ਰਾਹੀ ਦਾ ਅੱਜ ਦੇਹਾਂਤ ਹੋ ਗਿਆ। ਉਹ ਸਾਹ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਅੱਜ ਦੁਪਹਿਰ ਮਾਨਸਾ ਦੇ ਰਾਮਬਾਗ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਲਵਾ ਖੇਤਰ ਵਿੱਚ ਦਹਾਕਿਆਂ ਬੱਧੀ ਲੋਕ-ਪੱਖੀ ਰੰਗ-ਮੰਚ ਕਰਨ ਵਾਲੇ ਤਰਸੇਮ ਰਾਹੀਂ ਨੇ ਟੇਸ਼ਨ, ਮੈਰਿਜ ਪੈਲੇਸ, ਪਾਕਿ ਮੁਹੱਬਤ ਨੂਰਾ, ਅਭਾਗਨ, ਟੈਲੀ ਫਿਲਮ ਟੇਪ ਰਿਕਾਰਡ ਅਤੇ ਨਾਟਕ ਕੁਰਸੀ ਨਾਚ ਨਚਾਏ, ਬੇਗਾਨੇ ਬੋਹੜ ਦੀ ਛਾਂ, ਨੰਨ੍ਹੀ ਪਰੀ, ਏਕਤਾ, ਹਥੌੜਾ ਆਦਿ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਪਤਨੀ ਸੁਖਪਾਲ ਕੌਰ ਵੀ ਬਿਮਾਰ ਰਹਿੰਦੇ ਹਨ। ਤਰਸੇਮ ਰਾਹੀ ਨੇ ਪੂਰਾ ਜੀਵਨ ਤੰਗੀਆਂ-ਅਤੇ ਗੁਰਬਤ ਭਰੀ ਜ਼ਿੰਦਗੀ ਹੰਢਾਈ। ਉਨ੍ਹਾਂ ਦੇ ਦੇਹਾਂਤ ’ਤੇ ਅਦਾਰਾ ਸ਼ਹੀਦ ਭਗਤ ਸਿੰਘ ਕਲਾ ਮੰਚ, ਲੋਕ ਕਲਾ ਮੰਚ, ਪ੍ਰਗਤੀਸ਼ੀਲ ਲੇਖਕ ਸੰਘ ਮਾਨਸਾ, ਸੀਪੀਆਈ (ਐਮਐਲ) ਲਬਿਰੇਸ਼ਨ, ਸ਼ਿਵ ਚਰਨ ਦਾਸ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement