ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਲਕੇ ਰੰਗਕਰਮੀ ਸੈਮੂਅਲ ਜੋਨ ਨੂੰ ਦਿੱਤਾ ਜਾਵੇਗਾ ‘ਮਾਸਟਰ ਤਰਲੋਚਨ ਸਮਰਾਲਾ ਯਾਦਗਾਰੀ ਐਵਾਰਡ’

11:06 AM Nov 23, 2024 IST

ਪੱਤਰ ਪ੍ਰੇਰਕ
ਸਮਰਾਲਾ, 22 ਨਵੰਬਰ
ਲੇਖਕ ਮੰਚ ਸਮਰਾਲਾ ਵੱਲੋਂ ਉੱਘੇ ਨਾਟਕਕਾਰ, ਰੰਗਕਰਮੀ ਤੇ ਫਿਲਮ ਲੇਖਕ ਮਾਸਟਰ ਤਰਲੋਚਨ ਸਿੰਘ ਯਾਦਗਾਰੀ ਸਮਾਗਮ 24 ਨਵੰਬਰ ਨੂੰ ਸਵੇਰੇ 10 ਵਜੇ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਪ੍ਰਧਾਨ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਦੱਸਿਆ ਕਿ ਲੇਖਕ ਮੰਚ ਵੱਲੋਂ ਹਰੇਕ ਸਾਲ ਮਰਹੂਮ ‘ਮਾਸਟਰ ਤਰਲੋਚਨ ਸਮਰਾਲਾ ਯਾਦਗਾਰੀ ਐਵਾਰਡ’ ਦਿੱਤਾ ਜਾਇਆ ਕਰੇਗਾ, ਇਸ ਸਾਲ ਦਾ ਇਹ ਐਵਾਰਡ ਰੰਗਕਰਮੀ ਅਤੇ ਫਿਲਮੀ ਅਦਾਕਾਰ ਸੈਮੂਅਲ ਜੋਨ ਨੂੰ ਦਿੱਤਾ ਜਾਵੇਗਾ। ਪ੍ਰੋਫ਼ੈਸਰ ਹਰਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਵੱਲੋਂ ‘ਪ੍ਰੋਫ਼ੈਸਰ ਹਮਦਰਦਵੀਰ ਨੌਸ਼ਹਿਰਵੀ ਐਵਾਰਡ’ ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਪ੍ਰਸਿੱਧ ਗਜ਼ਲਗੋ ਐਸ.ਨਸੀਮ, ਮਾਸਟਰ ਤਰਲੋਚਨ ਸਿੰਘ ਦੇ ਨਾਂ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਤੇ ਪ੍ਰਸਿੱਧ ਗਾਇਕ ਤੇ ਗੀਤਕਾਰ ਪਵਨਦੀਪ ਖੰਨਾ ਨੂੰ ਦਿੱਤੇ ਜਾਣਗੇ। ਮਾਸਟਰ ਤਰਲੋਚਨ ਦਾ ਲਿਖਿਆ ਨਾਟਕ ‘ਛਵੀਆਂ ਦੀ ਰੁੱਤ’ ਖੇਡਿਆ ਜਾਵੇਗਾ।

Advertisement

Advertisement