ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਗਾਮ ਹਮਲਾ: ਰੀਟਰੀਟ ਰਸਮ ਦੇਖਣ ਲਈ ਸੈਲਾਨੀਆਂ ਦੀ ਗਿਣਤੀ ਘਟੀ

10:08 PM May 04, 2025 IST
featuredImage featuredImage
Indian Border Security Force (BSF) personnel stand guard near the India-Pakistan Wagah border post, on Saturday photo vishal kumar

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 4 ਮਈ

ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਵੀ ਅਟਾਰੀ ਸਰਹੱਦ ਆਵਾਜਾਈ ਪੱਖੋਂ ਸ਼ਾਂਤ ਰਹੀ ਪਰ ਸ਼ਾਮ ਵੇਲੇ ਰੀਟਰੀਟ ਰਸਮ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਇੱਕ ਭਾਰਤੀ ਨਾਗਰਿਕ ਆਪਣੇ ਮੁਲਕ ਵਾਪਸ ਪਰਤਿਆ ਹੈ।

Advertisement

ਮਿਲੀ ਜਾਣਕਾਰੀ ਦੇ ਮੁਤਾਬਕ ਮੁਹੰਮਦ ਜਮੀਲ ਨਾਂ ਦਾ ਇਹ ਵਿਅਕਤੀ ਭਾਰਤੀ ਨਾਗਰਿਕ ਹੈ ਅਤੇ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਿਸ ਦਾ ਵਿਆਹ 2022 ਵਿੱਚ ਪਾਕਿਸਤਾਨੀ ਕੁੜੀ ਨਾਲ ਹੋਇਆ ਸੀ। ਇਹ ਵਿਅਕਤੀ ਵਿਆਹ ਤੋਂ ਬਾਅਦ ਪਾਕਿਸਤਾਨ ਚਲਾ ਗਿਆ ਸੀ ਅਤੇ ਕਰਾਚੀ ਵਿਖੇ ਰਹਿ ਰਿਹਾ ਸੀ। ਇਹ ਉਸ ਤੋਂ ਬਾਅਦ ਵਾਪਸ ਭਾਰਤ ਨਹੀਂ ਆਇਆ। ਹੁਣ ਪਹਿਲਗਾਮ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਨਾਗਰਿਕ ਆਪੋ ਆਪਣੇ ਮੁਲਕਾਂ ਵਿੱਚ ਜਦੋਂ ਵਾਪਸ ਪਰਤ ਰਹੇ ਹਨ ਤਾਂ ਇਹ ਵਿਅਕਤੀ ਵੀ ਅੱਜ ਆਪਣੇ ਮੁਲਕ ਵਾਪਸ ਪਰਤਿਆ ਹੈ। ਦੱਸਣ ਯੋਗ ਹੈ ਕਿ ਭਾਰਤ ਸਰਕਾਰ ਵੱਲੋਂ 1 ਮਈ ਤੋਂ ਅਟਾਰੀ ਸਰਹੱਦ ਨੂੰ ਆਵਾਜਾਈ ਪੱਖੋਂ ਅਤੇ ਵਪਾਰ ਪੱਖੋਂ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਪਰ ਇਸ ਦੌਰਾਨ ਦੋ ਮਈ ਨੂੰ ਲਗਪਗ ਦੋ ਦਰਜਨ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਸਰਕਾਰ ਦੀ ਪੇਸ਼ਕਸ਼ ’ਤੇ ਉਨ੍ਹਾਂ ਦੇ ਮੁਲਕ ਵਾਪਸ ਭੇਜਿਆ ਗਿਆ ਸੀ। ਲੰਘੇ ਕੱਲ੍ਹ ਤਿੰਨ ਮਈ ਨੂੰ ਵੀ ਸਰਹੱਦ ਤੇ ਕੋਈ ਆਵਾਜਾਈ ਨਹੀਂ ਹੋਈ ਪਰ ਅੱਜ ਚਾਰ ਮਈ ਨੂੰ ਇੱਕ ਭਾਰਤੀ ਨਾਗਰਿਕ ਵਾਪਸ ਪਰਤਿਆ ਹੈ।

ਇਸ ਦੌਰਾਨ ਸਰਹੱਦ ਤੇ ਸ਼ਾਮ ਵੇਲੇ ਝੰਡਾ ਉਤਾਰਨ ਦੀ ਹੋ ਰਹੀ ਰਸਮ ਵਿੱਚ ਵੀ ਸੈਲਾਨੀਆਂ ਦੀ ਗਿਣਤੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਈ ਹੈ ,ਜਿੱਥੇ ਪਹਿਲਾਂ 25 ਤੋਂ 30 ਹਜ਼ਾਰ ਸੈਲਾਨੀ ਇਹ ਰਸਮ ਦੇਖਣ ਵਾਸਤੇ ਆਉਂਦੇ ਸਨ, ਹੁਣ ਸੈਲਾਨੀਆਂ ਦੀ ਗਿਣਤੀ ਘੱਟ ਕੇ ਚਾਰ ਤੋਂ ਪੰਜ ਹਜ਼ਾਰ ਰਹਿ ਗਈ ਹੈ। ਅੱਜ ਸ਼ਾਮ ਵੀ ਝੰਡਾ ਉਤਾਰਨ ਦੀ ਰਸਮ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਸੀ। ਭਾਰਤ ਸਰਕਾਰ ਵੱਲੋਂ ਪਹਿਲਗਾਮ ਵਿਖੇ ਵਾਪਰੀ ਘਟਨਾ ਤੋਂ ਬਾਅਦ ਝੰਡਾ ਉਤਾਰਨ ਦੀ ਰਸਮ ਵਿੱਚ ਵੀ ਰੋਸ ਦਾ ਪ੍ਰਗਟਾਵਾ ਕਰਦਿਆਂ ਪਰੇਡ ਕਮਾਂਡਰ ਨਾਲ ਹੱਥ ਮਿਲਾਉਣ ਦਾ ਸਿਲਸਿਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਝੰਡਾ ਉਤਾਰਨ ਸਮੇਂ ਗੇਟ ਵੀ ਬੰਦ ਰੱਖਿਆ ਜਾਂਦਾ ਹੈ ਜੋ ਪਹਿਲਾਂ ਖੁੱਲ੍ਹਾ ਹੁੰਦਾ ਸੀ ਅਤੇ ਪਰੇਡ ਕਮਾਂਡਰ ਆਪਸ ਵਿੱਚ ਹੱਥ ਮਿਲਾਉਂਦੇ ਸਨ।

 

Advertisement