ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਰੂਰ ਅਤੇ ਧੂਰੀ ’ਚ ਲੋਕਾਂ ਦੀ ਪਸੰਦ ਬਣੀ ‘ਪਹਿਲ ਮੰਡੀ’

07:34 AM Apr 17, 2024 IST
ਸੰਗਰੂਰ ’ਚ ‘ਪਹਿਲ ਮੰਡੀ’ ਵਿੱਚ ਆਪਣੇ ਔਰਗੈਨਿਕ ਉਤਪਾਦ ਲੈ ਕੇ ਪੁੱਜੇ ਕਿਸਾਨ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਪਰੈਲ
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਦੇ ਸਿਟੀ ਪਾਰਕ ਦੇ ਬਾਹਰ ਅਤੇ ਨਗਰ ਕੌਂਸਲ ਦਫ਼ਤਰ ਧੂਰੀ ਦੇ ਸਾਹਮਣੇ ਲੱਗਣ ਵਾਲੀ ‘ਪਹਿਲ ਮੰਡੀ’ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ‘ਪਹਿਲ ਮੰਡੀ’ ਤੋਂ ਕਿਸਾਨ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਬਹੁਤ ਖੁਸ਼ ਹਨ। ‘ਪਹਿਲ ਮੰਡੀ’ ਸੰਗਰੂਰ ਦੇ ਪ੍ਰਬੰਧਕ ਡਾ. ਏਐੱਸ ਮਾਨ ਅਤੇ ‘ਪਹਿਲ ਮੰਡੀ’ ਧੂਰੀ ਦੇ ਪ੍ਰਬੰਧਕ ਮਿਸ਼ਰਾ ਸਿੰਘ ਬਮਾਲ ਅਤੇ ਰਜਿੰਦਰ ਕੁਮਾਰ, ਉਤਪਾਦ ਵਿਕਾਸ ਤੇ ਪ੍ਰਬੰਧਨ ਅਫ਼ਸਰ ਏਡੀਸੀ ਵਿਕਾਸ ਦਫ਼ਤਰ ਸੰਗਰੂਰ ਨੇ ਦੱਸਿਆ ਕਿ ਇਸ ਮੰਡੀ ਵਿੱਚ ਔਰਗੈਨਿਕ ਆਟਾ, ਮਸਾਲੇ, ਦਾਲਾਂ, ਸਬਜ਼ੀਆਂ, ਆਮਲਾ ਜੂਸ ਸਮੇਤ 15 ਤਰ੍ਹਾਂ ਦੇ ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫੀ ਤੇ ਰਸੋਈ ਲਈ ਲੋੜੀਂਦਾ ਔਰਗੈਨਿਕ ਸਮਾਨ ਉਪਲਬਧ ਹੈ। ਡਾ ਮਾਨ ਨੇ ਦੱਸਿਆ ਕਿ ‘ਪਹਿਲ ਮੰਡੀ’ ਵਿੱਚ ਕਰੀਬ 60/70 ਕਿਲੋਮੀਟਰ ਦੂਰ ਤੋਂ ਕਿਸਾਨ ਆਪਣੇ ਔਰਗੈਨਿਕ ਉਤਪਾਦ ਲੈ ਕੇ ਆਉਣ ਲੱਗੇ ਹਨ। ਡਾ. ਮਾਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਔਰਗੈਨਿਕ ਪਹਿਲ ਮੰਡੀਆਂ ਪੰਜਾਬ ਦੇ ਸਾਰੇ 237 ਸ਼ਹਿਰਾਂ ਕਸਬਿਆਂ ਵਿੱਚ ਲਗਾਈਆਂ ਜਾਣ ਤਾਂ ਜੋ ਕਿਸਾਨਾਂ ਦੇ ਔਰਗੈਨਿਕ ਉਤਪਾਦ ਦੀ ਵਿਕਰੀ ਹੋ ਸਕੇ ਅਤੇ ਕਿਸਾਨ ਔਰਗੈਨਿਕ ਫਸਲਾਂ ਵੱਲ ਮੁੜ ਸਕਣ ਅਤੇ ਲੋਕਾਂ ਨੂੰ ਚੰਗੀ ਸਿਹਤ ਲਈ ਚੰਗੇ ਔਰਗੈਨਿਕ ਉਤਪਾਦ ਮਿਲ ਸਕਣ।

Advertisement

Advertisement
Advertisement