For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਜ਼ਿਲ੍ਹੇ ’ਚ 45 ਹਜਾਰ ਹੈਕਟੇਅਰ ਰਕਬੇ ’ਚ ਮੁੜ ਲਗਾਉਣਾ ਪਵੇਗਾ ਝੋਨਾ

07:24 AM Jul 18, 2023 IST
ਪਟਿਆਲਾ ਜ਼ਿਲ੍ਹੇ ’ਚ 45 ਹਜਾਰ ਹੈਕਟੇਅਰ ਰਕਬੇ ’ਚ ਮੁੜ ਲਗਾਉਣਾ ਪਵੇਗਾ ਝੋਨਾ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 17 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇਥੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਦੌਰਾਨ ਹੜ੍ਹਾਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਯਤਨਾਂ ਦੀ ਸਮੀਖਿਆ ਸਮੇਤ ਜ਼ਿਲ੍ਹੇ ਨੂੰ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਤੋਂ ਬਚਾਉਣ ਲਈ ਵਿਆਪਕ ਰਣਨੀਤੀ ਘੜਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਾਵੇਂ ਮੁਕੰਮਲ ਰਿਪੋਰਟਾਂ ਬਾਕੀ ਹਨ, ਪਰ ਮੁਢਲੇ ਤੌਰ ’ਤੇ ਜ਼ਿਲ੍ਹੇ ਅੰਦਰ ਝੋਨੇ ਦੀ ਫਸਲ ਦਾ 45 ਹਜ਼ਾਰ ਹੈਕਟੇਅਰ ਰਕਬਾ ਤਾਂ ਅਜਿਹਾ ਪਾਇਆ ਗਿਆ ਹੈ, ਜੋ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਮੁੜ ਲਗਾਉਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਨਦੀਆਂ ਤੇ ਨਾਲ਼ਿਆਂ ਵਿੱਚ ਪਏ ਪਾੜ ਪੂਰਨ ਨੂੰ ਪਹਿਲ ਦੇਣ ਲਈ ਆਖਿਆ। ਸਾਰੇ ਐਸਡੀਐਮਜ਼ ਨੂੰ ਹਦਾਇਤ ਹੋਈ ਕਿ ਹੜ੍ਹਾਂ ਦੌਰਾਨ ਗਈਆਂ ਮਨੁੱਖੀ ਜਾਨਾਂ ਦੇ ਮਾਮਲੇ ’ਚ ਉਨ੍ਹਾਂ ਦੇ ਵਾਰਸਾਂ ਨੂੰ ਨਿਰਧਾਰਤ ਨਿਯਮਾਂ ਤਹਿਤ ਬਦਦੀ ਮੁਆਵਜ਼ਾ ਰਾਸ਼ੀ ਦੇਣ ਸਬੰਧੀ ਛੇਤੀ ਤੋਂ ਛੇਤੀ ਰਿਪੋਰਟ ਪੇਸ਼ ਕੀਤੀ ਜਾਵੇ। ਨੁਕਸਾਨੀਆਂ ਸੜਕਾਂ ਦੀ ਮੁਰੰਮਤ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੀ ਫੌਰੀ ਲੋੜ ’ਤੇ ਵੀ ਜ਼ੋਰ ਦਿੱਤਾ।

Advertisement

Advertisement
Tags :
Author Image

Advertisement
Advertisement
×