ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨਾ ਵਿਗਿਆਨੀ ਡਾ. ਗੈਰੀ ਐਟਲਿਨ ਵੱਲੋਂ ਪੀਏਯੂ ਦਾ ਦੌਰਾ

11:32 AM Sep 21, 2024 IST
ਝੋਨਾ ਵਿਗਿਆਨੀਆਂ ਦੇ ਵਫਦ ਦਾ ਸਨਮਾਨ ਕਰਦੇ ਹੋਏ ਉਪ ਕੁਲਪਤੀ ਡਾ. ਸਤਿਬੀਰ ਗੋਸਲ ਤੇ ਹੋਰ।

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸੀਨੀਅਰ ਵਿਗਿਆਨੀ ਡਾ. ਗੈਰੀ ਐਟਲਿਨ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾ ਫਿਲੀਪੀਨਜ਼ ਦੇ ਨਿਰਦੇਸ਼ਕ ਤੇ ਮੁਖੀ ਡਾ. ਹੰਸ ਰਾਜ ਭਾਰਦਵਾਜ ਦੀ ਨਿਗਰਾਨੀ ਹੇਠ ਵਫ਼ਦ ਨੇ ਪੀਏਯੂ ਦਾ ਦੌਰਾ ਕੀਤਾ। ਇਸ ਵਫ਼ਦ ਨੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ’ਵਰਸਿਟੀ ਦੇ ਝੋਨਾ ਬ੍ਰੀਡਿੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਟੀਮ ਵਿੱਚ ਉਕਤ ਤੋਂ ਇਲਾਵਾ ਆਈਆਰਆਰਆਈ ਦੇ ਵਿਗਿਆਨੀ ਡਾ. ਸ਼ਲਭ ਦੀਕਸ਼ਿਤ, ਡਾ. ਸੰਕਲਪ ਭੋਸਲੇ, ਡਾ. ਵਿਕਾਸ ਕੁਮਾਰ ਸਿੰਘ, ਡਾ. ਕਿਸ਼ੋਰ ਰਾਓ ਅਤੇ ਡਾ. ਛੱਲਾ ਵੈਂਕਟੇਸ਼ਨਰਲੂ ਵੀ ਸ਼ਾਮਲ ਸਨ। ਡਾ. ਐਟਲਿਨ ਨੇ ਉਤਪਾਦਨ ਬਰਕਰਾਰ ਰੱਖਣ ਅਤੇ ਵਾਤਾਵਰਨ ਪੱਖੀ ਕਿਸਮਾਂ ਦੇ ਵਿਕਾਸ ਲਈ ਸਭ ਤੋਂ ਵਧੀਆ ਪ੍ਰਜਨਣਨ ਲਾਈਨਾਂ ਦੀ ਚੋਣ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਡਾ. ਹੰਸ ਭਾਰਦਵਾਜ ਨੇ ਆਈ ਆਰ ਆਰ ਆਈ ਅਤੇ ਪੀ ਏ ਯੂ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਹਰੀ ਕ੍ਰਾਂਤੀ ਦਾ ਪ੍ਰਮੁੱਖ ਕਾਰਕ ਆਖਿਆ। ਇਸ ਮੌਕੇ ਟੀਮ ਨੂੰ ਰਵਾਇਤੀ ਫੁਲਕਾਰੀਆਂ, ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ।

Advertisement

Advertisement