For the best experience, open
https://m.punjabitribuneonline.com
on your mobile browser.
Advertisement

ਮੰਡੀਆਂ ’ਚੋਂ ਬਾਹਰ ਨਿਕਲ ਸੱਥਾਂ ਤੇ ਗਲੀਆਂ ਵਿੱਚ ਪੁੱਜਿਆ ਝੋਨਾ

05:49 AM Nov 18, 2024 IST
ਮੰਡੀਆਂ ’ਚੋਂ ਬਾਹਰ ਨਿਕਲ ਸੱਥਾਂ ਤੇ ਗਲੀਆਂ ਵਿੱਚ ਪੁੱਜਿਆ ਝੋਨਾ
ਪਿੰਡ ਧਲੇਰ ਕਲਾਂ ਦੀ ਇੱਕ ਗਲੀ ਵਿੱਚ ਤੁਲਾਈ ਲਈ ਲਾਹਿਆ ਗਿਆ ਝੋਨਾ।
Advertisement

ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 17 ਨਵੰਬਰ
ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪਹਿਲਾਂ ਫਸਲ ਵੇਚਣ ਆਏ ਕਿਸਾਨਾਂ ਨੂੰ ਦੀਵਾਲੀ ਤੇ ਗੁਰਪਰਬ ਮੰਡੀਆਂ ਵਿੱਚ ਹੀ ਮਨਾਉਦੇ ਪਏ ਤੇ ਹੁਣ ਝੋਨੇ ਦੀ ਖਰੀਦ ਮਗਰੋਂ ਫ਼ਸਲ ਦੀ ਚੁਕਾਈ ਤੇ ਢੋਆ-ਢੁਆਈ ਦਾ ਕੰਮ ਲਗਪਗ ਠੱਪ ਹੋਣ ਕਾਰਨ ਮੰਡੀਆਂ ਵਿੱਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਹੁਣ ਮੰਡੀ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਗਲੀਆਂ ਤੇ ਪਿੰਡ ਦੀਆਂ ਸੱਥਾਂ ਤੱਕ ਪਹੁੰਚ ਗਏ ਹਨ।
ਪਿੰਡ ਧਲੇਰ ਕਲਾਂ ਵਿੱਚ ਝੋਨਾ ਦਾਣਾ ਮੰਡੀ ਤੋਂ ਬਿਨਾਂ ਪਿੰਡ ਦੀਆਂ ਵੱਖ-ਵੱਖ ਸੱਥਾਂ ਤੇ ਗਲੀਆਂ ਵਿੱਚ ਤੋਲਿਆ ਜਾ ਰਿਹਾ ਹੈ। ਇਥੋਂ ਤੱਕ ਕਿ ਕੁਝ ਰਸੂਖਵਾਨ ਕਿਸਾਨਾਂ ਦੇ ਘਰਾਂ ਵਿੱਚ ਵੀ ਝੋਨੇ ਦੀ ਤੁਲਾਈ ਹੋ ਰਹੀ ਹੈ। ਦਾਣਾ ਮੰਡੀਆਂ ਵਿੱਚ ਝੋਨੇ ਦਾ ਇਹ ਹਾਲ ਅੱਜ ਤੋਂ ਕਰੀਬ 20 ਸਾਲ ਪਹਿਲਾਂ ਹੁੰਦਾ ਸੀ ਪਰ ਅੱਜ ਮੁੜ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਅਮਰਜੀਤ ਸਿੰਘ ਧਲੇਰ, ਨਛੱਤਰ ਸਿੰਘ ਝੁਨੇਰ, ਸੇਵਕ ਸਿੰਘ ਜਿੱਤਵਾਲ ਕਲਾਂ, ਜਗਸੀਰ ਸਿੰਘ ਬੇਗੋਵਾਲ ਤੇ ਸਵਰਨਜੀਤ ਸਿੰਘ ਕਿਸਾਨ ਆਗੂਆਂ ਨੇ ਦੱਸਿਆ ਕਿ ਬਦਲਾਅ ਦਾ ਨਾਅਰਾ ਲੈ ਕੇ ਆਈ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ 17 ਫ਼ੀਸਦ ਨਮੀ ਵਾਲੇ ਝੋਨੇ ਦੀ ਚੁਕਾਈ ਹੋ ਰਹੀ ਹੈ, ਜਦਕਿ ਇਹ ਪਹਿਲਾਂ 18 ਤੋਂ 20 ਫ਼ੀਸਦ ਤੱਕ ਵੀ ਹੁੰਦੀ ਰਹੀ ਹੈ ਜਿਸ ਕਾਰਨ ਝੋਨਾ ਹੌਲੀ ਹੌਲੀ ਝੋਨਾ ਮੰਡੀਆਂ ਤੋਂ ਸੱਥਾਂ ਤੇ ਗਲੀਆਂ ਵਿੱਚ ਪਹੁੰਚ ਗਿਆ ਹੈ।
ਦਾਣਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਦਾ ਕੋਈ ਵੀ ਇੰਸਪੈਕਟਰ ਬੋਲੀ ਲਗਾਉਣ ਨਹੀਂ ਆਉਂਦਾ ਸਗੋਂ ਇਹ ਕੰਮ ਆੜ੍ਹਤੀਆਂ ’ਤੇ ਹੀ ਸੁੱਟ ਦਿੱਤਾ ਜਾਂਦਾ ਹੈ ਅਤੇ ਆੜ੍ਹਤੀਏ ਤੇ ਸ਼ੈਲਰ ਮਾਲਕ ਮਿਲ ਕੇ ਕਿਸਾਨ ਤੋਂ ਪ੍ਰਤੀ ਕੁਇੰਟਲ 2 ਤੋਂ 5 ਕਿਲੋ ਝੋਨੇ ਦੀ ਕਾਟ ਲਗਾ ਰਹੇ ਹਨ। ਲੁੱਟ ਨਾ ਕਰਵਾਉਦ ਲਈ ਬਾਜ਼ਿੱਦ ਕਿਸਾਨ ਨੂੰ ਵੀ ਮਜਬੂਰੀ ਵੱਸ 15-20 ਦਿਨ ਪ੍ਰੇਸ਼ਾਨ ਹੋਣ ਮਗਰੋਂ ਇਸ ਲੁੱਟ ਲਈ ਹਾਮੀ ਭਰਨੀ ਪੈ ਰਹੀ ਹੈ। ਐੱਸਡੀਐੱਮ ਅਹਿਮਦਗੜ੍ਹ ਹਰਬੰਸ ਸਿੰਘ ਨੇ ਕਿਹਾ ਕਿ ਡੀਸੀ ਮਾਲੇਰਕੋਟਲਾ ਦੀ ਖਰੀਦ ਏਜੰਸੀਆਂ ਨਾਲ ਵੱਖ-ਵੱਖ ਸਮੱਸਿਆਵਾਂ ’ਤੇ ਹਰ ਰੋਜ਼ ਮੀਟਿੰਗ ਹੁੰਦੀ ਹੈ। ਪਰ ਅੱਜ ਦਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਜੇਕਰ ਕਿਤੇ ਵੀ ਕੁਤਾਹੀ ਹੋਈ ਹੈ ਤਾਂ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Author Image

Advertisement