For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਕਾਲਜ ਵਿੱਚ ਓਜ਼ੋਨ ਦਿਵਸ ਮਨਾਇਆ

07:13 AM Sep 18, 2024 IST
ਖ਼ਾਲਸਾ ਕਾਲਜ ਵਿੱਚ ਓਜ਼ੋਨ ਦਿਵਸ ਮਨਾਇਆ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਸਤੰਬਰ
ਖ਼ਾਲਸਾ ਕਾਲਜ ਫਾਰ ਵਿਮੈੱਨ, ਸਿਵਲ ਲਾਈਨਜ਼ ਦੇ ਕੈਮਿਸਟਰੀ ਵਿਭਾਗ ਨੇ ਓਜ਼ੋਨ ਦਿਵਸ ਮੌਕੇ ਪਾਵਰਪੁਆਇੰਟ ਪੇਸ਼ਕਾਰੀ ਮੁਕਾਬਲੇ ਕਰਵਾਏ। ਇਸ ਵਿੱਚ ਬੀ.ਐੱਸਸੀ ਪਹਿਲਾ, ਦੂਜਾ ਅਤੇ ਤੀਜਾ ਸਾਲ ਦੇ ਵਿਦਿਆਰਥੀਆਂ ਨੇ ‘ਵਿਸ਼ਵ ਓਜ਼ੋਨ ਦਿਵਸ: ਮਾਂਟਰੀਅਲ ਪ੍ਰੋਟੋਕੋਲ-ਐਡਵਾਂਸਿੰਗ ਕਲਾਈਮੇਟ ਐਕਸ਼ਨ’ ਥੀਮ ਅਧੀਨ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਇਲਾਵਾ ਮਨੁੱਖ ਵੱਲੋਂ ਬਣਾਏ ਗਏ ਰਸਾਇਣਾਂ- ਸੀਐੱਫਸੀ ਰਾਹੀਂ ਓਜ਼ੋਨ ਪਰਤ ਲਈ ਖਤਰਨਾਕ ਜ਼ੋਖਮ ’ਤੇ ਧਿਆਨ ਦਿੱਤਾ ਗਿਆ। ਅਖੀਰ ਵਿੱਚ ਵਿਦਿਆਰਥੀਆਂ ਨੇ ਕੁਝ ਬਿਹਤਰ ਵਿਕਲਪਾਂ ਦੇ ਨਾਲ ਇਨ੍ਹਾਂ ਰਸਾਇਣਾਂ ਨੂੰ ਪੜਾਅਵਾਰ ਖਤਮ ਕਰਨ ਲਈ ਮਾਂਟਰੀਅਲ ਪ੍ਰੋਟੋਕੋਲ ਰਾਹੀਂ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ’ਤੇ ਰੌਸ਼ਨੀ ਪਾਈ ਗਈ। ਇਸ ਦੌਰਾਨ ਮੁਕਾਬਲੇ ਵਿੱਚ ਮਨਦੀਪ ਕੌਰ (ਕੰਪਿਊਟਰ ਐਪਲੀਕੇਸ਼ਨ ਵਿਭਾਗ) ਅਤੇ ਕੁਲਵਿੰਦਰ ਕੌਰ (ਭੂਗੋਲ ਵਿਭਾਗ) ਨੇ ਜੱਜਾਂ ਵਜੋਂ ਵਿਦਿਆਰਥੀਆਂ ਦੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਸੱਤਿਆ, ਕਰੀਨਾ ਅਤੇ ਗੁਰਮੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ ਜਦਕਿ ਇਲਾਵਾ ਗੁੰਜਨ ਨੇ ਉਤਸ਼ਾਹ ਵਧਾਊ ਇਨਾਮ ਹਾਸਲ ਕੀਤਾ। ਪ੍ਰਿੰਸੀਪਲ ਮੈਡਮ ਡਾ. ਕਮਲਜੀਤ ਗਰੇਵਾਲ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਕਨਵੀਨਰ ਡਾ. ਆਂਚਲ ਅਰੋੜਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

Advertisement

Advertisement
Advertisement
Author Image

Advertisement