For the best experience, open
https://m.punjabitribuneonline.com
on your mobile browser.
Advertisement

ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਸਕੂਲ ਦੇ ਖਿਡਾਰੀ ਜੇਤੂ

08:38 AM Jun 06, 2024 IST
ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਆਕਸਫੋਰਡ ਸਕੂਲ ਦੇ ਖਿਡਾਰੀ ਜੇਤੂ
ਆਕਸਫੋਰਡ ਸਕੂਲ ਪਾਇਲ ਦੇ ਪ੍ਰਬੰਧਕਾਂ ਨਾਲ ਜੇਤੂ ਬੱਚੇ। -ਫੋਟੋ:ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 5 ਜੂਨ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ 19ਵੀਂ ਜ਼ਿਲ੍ਹਾ ਪੱਧਰੀ 10 ਮੀਟਰ ਸ਼ੂਟਿੰਗ ਚੈਂਪੀਅਨਸ਼ਿਪ ਮਾਰਕਸਮੈਨ ਨਿਸ਼ਾਨੇਬਾਜ਼ ਅਕੈਡਮੀ ਪਟਿਆਲਾ ਵਿੱਚ ਕਰਵਾਈ ਗਈ। ਇਸ ਮੁਕਾਬਲੇ ਵਿੱਚ ਆਕਸਫੋਰਡ ਸਕੂਲ ਪਾਇਲ ਦੇ ਵਿਦਿਆਰਥੀਆਂ ਨੇ ਕੋਚ ਮਨਜੀਤ ਸਿੰਘ ਦੀ ਅਗਵਾਈ ਹੇਠ ਹਿੱਸਾ ਲੈ ਕੇ ਜਿੱਤਾਂ ਪ੍ਰਾਪਤ ਕੀਤੀਆ। ਇਨ੍ਹਾਂ ’ਚੋਂ ਉਪ ਨੌਜਵਾਨ ਪੈਰਾ ਸ਼੍ਰੇਣੀ ਵਿੱਚ ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਵਿਦਿਆਰਥੀ ਜੋਬਨਪਰੀਤ ਸਿੰਘ ਗਿੱਲ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਗਮਾ ਜਿੱਤਿਆ ਅਤੇ ਹਰਮਨਦੀਪ ਸਿੰਘ ਨੂੰ ਰਾਜ ਪੱਧਰੀ ਏਅਰ ਪਿਸਟਲ ਸ਼੍ਰੇਣੀ ਲਈ ਚੁਣਿਆ ਗਿਆ। ਸੀਨੀਅਰ ਪੁਰਸ਼ ਵਰਗ ਵਿੱਚ ਕੁਲਵੀਰ ਸਿੰਘ ਜੱਸੀ ਨੇ 10 ਮੀਟਰ ਏਅਰ-ਰਾਈਫਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਆਕਸਫੋਰਡ ਸਕੂਲ ਦੇ ਵਿਦਿਆਰਥੀ ਗੁਰਸਹਿਜਪ੍ਰੀਤ ਸਿੰਘ, ਅਗਮਪ੍ਰੀਤ ਸਿੰਘ, ਪਵਨਪ੍ਰੀਤ ਸਿੰਘ ਗਿੱਲ, ਜੋਬਨਜੋਤ ਸਿੰਘ ਬੋਪਾਰਾਏ, ਹਰਨੂਰਪ੍ਰੀਤ ਸਿੰਘ ਰਾਜ ਪੱਧਰੀ ਨੌਜਵਾਨ ਸ਼੍ਰੇਣੀ ਲਈ ਚੁਣੇ ਗਏ। ਸਕੂਲ ਪਹੁੰਚਣ ’ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਤੇ ਸਕੂਲ ਦੇ ਮੁੱਖ ਅਧਿਆਪਕ ਵਿਜੇ ਕਪੂਰ ਵੱਲੋਂ ਬੱਚਿਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×