For the best experience, open
https://m.punjabitribuneonline.com
on your mobile browser.
Advertisement

ਐਥਲੈਟਿਕ ’ਚ ਆਕਸਫੋਰਡ ਸਕੂਲ ਦੀਆਂ ਧੁੰਮਾਂ

06:48 AM Sep 19, 2024 IST
ਐਥਲੈਟਿਕ ’ਚ ਆਕਸਫੋਰਡ ਸਕੂਲ ਦੀਆਂ ਧੁੰਮਾਂ
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 18 ਸਤੰਬਰ
ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ੋਨ ਐਥਲੈਟਿਕਸ ਖੇਡਾਂ ਦੇ ਮੁਕਾਬਲੇ ਸੰਤ ਈਸ਼ਰ ਸਿੰਘ ਜੀ ਖੇਡ ਸਟੇਡੀਅਮ ਰਾੜਾ ਸਾਹਿਬ ਵਿੱਚ ਕਰਵਾਏ ਗਏ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿੱਚ ਸਕੂਲ ਦੇ ਲਗਪਗ 40 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਅਨੁਸਾਰ ਕਰਨਦੀਪ ਸਿੰਘ ਨੇ ਦੋਵੇ ਖੇਡ ਮੁਕਾਬਲਿਆਂ ਵਿੱਚ 100 ਮੀਟਰ ਦੌੜ, ਲੰਬੀ ਛਾਲ ਅਤੇ ਰਿਲੇਅ ਦੌੜ ਵਿੱਚ 5 ਗੋਲਡ ਮੈਡਲ ਜਿੱਤੇ। ਹੁਸਨਦੀਪ ਕੌਰ ਨੇ ਵੀ ਕ੍ਰਮਵਾਰ 100 ਮੀਟਰ, 3000 ਮੀਟਰ ਅਤੇ ਰੀਲੇਅ ਦੌੜ ਵਿੱਚ 4 ਗੋਲਡ ਅਤੇ ਇੱਕ ਸਿਲਵਰ ਮੈਡਲ ਹਾਸਲ ਕੀਤੇ। ਹੁਸਨਪ੍ਰੀਤ ਕੌਰ ਨੇ 100 ਮੀਟਰ ਦੌੜ ਵਿੱਚ ਅਤੇ ਲੰਬੀ ਛਾਲ ਵਿੱਚੋਂ 2 ਗੋਲਡ ਮੈਡਲ ਜਿੱਤੇ। ਗੁਰਲੀਨ ਢਿੱਲੋਂ ਨੇ ਦੋਨਾਂ ਟੂਰਨਾਮੈਂਟਾਂ ਦੇ 1500 ਮੀਟਰ ਰੇਸ ਮੁਕਾਬਲਿਆਂ ਵਿੱਚ 2 ਗੋਲਡ ਮੈਡਲ ਜਿੱਤੇ ਅਤੇ ਰਿਲੇਅ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ, ਗੁਰਵਿੰਦਰ ਸਿੰਘ ਨੇ ਜੇਵਲਿਨ ਥ੍ਰੋਅ ਵਿੱਚ ਗੋਲਡ ਅਤੇ ਡਿਸਕਸ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਿਆ। ਅਭੀਜੋਤ ਸਿੰਘ ਨੇ 3000 ਮੀਟਰ ਵਿੱਚ ਗੋਲਡ ਅਤੇ ਲੰਬੀ ਛਾਲ ਵਿੱਚ ਸਿਲਵਰ ਮੈਡਲ ਜਿੱਤਿਆ। ਅਭੀਰਾਜ ਸਿੰਘ ਨੇ ਲੰਬੀ ਛਾਲ ਵਿੱਚ ਗੋਲਡ ਅਤੇ ਰਿਲੇਅ ਦੌੜ ਵਿੱਚ ਕਾਂਸੇ ਦਾ ਮੈਡਲ ਜਿੱਤਿਆ।

Advertisement

ਬਲਾਕ ਪੱਧਰੀ ਅਥਲੈਟਿਕ ’ਚ ਸੋਹੀਆਂ ਸਕੂਲ ਦੀ ਬਾਜ਼ੀ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਖੇਡ ਵਿਭਾਗ ਪੰਜਾਬ ਵਲੋਂ ਬਲਾਕ ਦੇ ਅਥਲੈਟਿਕ ਮੁਕਾਬਲੇ ਨੇੜਲੇ ਖੇਡ ਸਟੇਡੀਅਮ ਕਮਾਲਪੁਰਾ ਵਿੱਚ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆ ਦੇ ਵਿਦਿਆਰਥੀਆਂ ਨੇ ਪੰਜ ਤਗ਼ਮੇ ਜਿੱਤ ਕੇ ਸ਼ਾਨਦਾਰ ਪ੍ਰਾਪਤੀ ਕੀਤੀ। ਵਿਦਿਆਰਥੀਆਂ ਨੇ ਚਾਰ ਸੋਨ ਅਤੇ ਇਕ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਟੀਮ ਇੰਚਾਰਜ ਜੀਵਨਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਰੇਸ਼ਮਾ ਨੇ ਲੜਕੀਆਂ ਦੇ ਮੁਕਾਬਲਿਆਂ ’ਚ ਸੌ ਮੀਟਰ ਦੌੜ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ। ਇਸੇ ਵਿਦਿਆਰਥਣ ਨੇ ਦੋ ਸੌ ਮੀਟਰ ਦੌੜ ’ਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਲੜਕਿਆਂ ’ਚ ਮਹਿਤਾਬ ਸਿੰਘ ਨੇ ਸੌ ਮੀਟਰ ਦੌੜ ’ਚ ਪਹਿਲਾ ਸਥਾਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਇਸੇ ਹੀ ਵਿਦਿਆਰਥੀ ਨੇ ਦੋ ਸੌ ਮੀਟਰ ਦੌੜ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਦੂਜਾ ਸੋਨ ਤਗ਼ਮਾ ਵੀ ਜਿੱਤਿਆ। ਵਿਦਿਆਰਥੀ ਅਤਿਸ਼ਯ ਜੈਨ ਵਲੋਂ 400 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਇਕ ਹੋਰ ਸੋਨ ਤਗ਼ਮਾ ਜਿੱਤਿਆ ਤੇ ਆਤਿਸ਼ ਜੈਨ ਨੇ 110 ਮੀਟਰ ਲੱਤ ਅੜਿੱਕਾ ਦੌੜ ’ਚੋਂ ਸੋਨ ਤਗ਼ਮਾ ਜਿੱਤਿਆ।

Advertisement

Advertisement
Author Image

Advertisement