For the best experience, open
https://m.punjabitribuneonline.com
on your mobile browser.
Advertisement

ਆਕਸਫੋਰਡ ਸਕੂਲ ਦੀ ਵਿਦਿਆਰਥਣ ਜ਼ਿਲ੍ਹਾ ਪੱਧਰ ’ਤੇ ਅੱਵਲ

11:12 AM Aug 31, 2024 IST
ਆਕਸਫੋਰਡ ਸਕੂਲ ਦੀ ਵਿਦਿਆਰਥਣ ਜ਼ਿਲ੍ਹਾ ਪੱਧਰ ’ਤੇ ਅੱਵਲ
ਵਿਦਿਆਰਥਣ ਹਰਮਨਪ੍ਰੀਤ ਕੌਰ ਨਾਲ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਤੇ ਹੋਰ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 30 ਅਗਸਤ
ਆਕਸਫੋਰਡ ਸੀਨੀਅਰ ਸਕੂਲ ਪਾਇਲ ਦੀ ਗਿਆਰਵੀਂ ਆਰਟਸ ਦੀ ਹੋਣਹਾਰ ਵਿਦਿਆਰਥਣ ਹਰਮਨਪ੍ਰੀਤ ਕੌਰ ਵੇਟ ਲਿਫਟਿੰਗ ਵਿੱਚ ਸੂਬਾ ਚੈਂਪੀਅਨ ਬਣਨ ਸਣੇ ਅਨੇਕਾਂ ਮੁਕਾਬਲਿਆਂ ਵਿੱਚ ਤਗ਼ਮੇ ਹਾਸਲ ਕਰ ਕੇ ਸਕੂਲ ਦਾ ਨਾਂ ਉੱਚਾ ਕਰ ਚੁੱਕੀ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਉਸ ਨੇ ਜ਼ਿਲ੍ਹਾ ਪੱਧਰ ’ਤੇ ਸਕੂਲ ਦੇ ਕੋਚਿੰਗ ਸੈਂਟਰ ਜਰਗ (ਲੁਧਿਆਣਾ) ਵਿੱਚ ਹੋਏ 68ਵੇਂ ਅੰਡਰ-19 ਦੇ 55 ਕਿਲੋ ਭਾਰ ਵਰਗ ਸ਼੍ਰੇਣੀ ਲੜਕੀਆਂ ਦੇ ਭਾਰ ਚੁੱਕਣ ਦੇ ਮੁਕਾਬਲਿਆਂ ਵਿੱਚ ਸੋਨੇ ਦਾ ਤਗ਼ਮਾ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਹਰਮਨਪ੍ਰੀਤ ਦੀ ਸ਼ਾਨਦਾਰ ਪ੍ਰਾਪਤੀ ਸਦਕਾ ਉਸ ਨੂੰ ਹੁਸ਼ਿਆਰਪੁਰ ਵਿੱਚ ਹੋ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਨਾਮਜ਼ਦ ਹੋਣ ’ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਵਿਜੇ ਕਪੂਰ ਨੇ ਵਧਾਈ ਦਿੰਦਿਆਂ ਇਸੇ ਤਰ੍ਹਾਂ ਜਿੱਤਾਂ ਦਾ ਦੌਰ ਜਾਰੀ ਰੱਖਣ ਦਾ ਆਸ਼ੀਰਵਾਦ ਦਿੱਤਾ। ਹਰਮਨਪ੍ਰੀਤ ਕੌਰ ਦੀ ਜਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਟਾਫ ਨੇ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।

Advertisement
Advertisement
Author Image

sukhwinder singh

View all posts

Advertisement