For the best experience, open
https://m.punjabitribuneonline.com
on your mobile browser.
Advertisement

ਆਕਸਫੋਰਡ ਸਕੂਲ ਦੇ ਬੱਚਿਆਂ ਨੇ ਮਿਨੀ ਬਾਜ਼ਾਰ ਲਗਾਇਆ

10:30 AM Apr 08, 2024 IST
ਆਕਸਫੋਰਡ ਸਕੂਲ ਦੇ ਬੱਚਿਆਂ ਨੇ ਮਿਨੀ ਬਾਜ਼ਾਰ ਲਗਾਇਆ
ਆਕਸਫੋਰਡ ਸਕੂਲ ਭਗਤਾ ਭਾਈ ’ਚ ਲੱਗਿਆ ਮਿਨੀ ਬਾਜ਼ਾਰ। -ਫੋਟੋ: ਰਾਜਿੰਦਰ ਸਿੰਘ ਮਰਾਹੜ
Advertisement

ਭਗਤਾ ਭਾਈ: ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵੱਲੋਂ ਸਕੂਲ ’ਚ ਵਿਦਿਆਰਥੀਆਂ ਦੇ ਬੌਧਿਕ ਪੱਖ ਨੂੰ ਪ੍ਰਗਟ ਕਰਨ ਲਈ ਮਿਨੀ ਬਾਜ਼ਾਰ ਲਗਾਇਆ ਗਿਆ। ਇਸ ਵਿੱਚ ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਖੇਡਾਂ, ਸਟੇਸ਼ਨਰੀ, ਬੱਚਿਆਂ ਦੇ ਖਿਡੌਣਿਆਂ ਦੀ ਦੁਕਾਨ, ਮੇਅ-ਕੱਪ ਸਟੋਰ ਆਦਿ ਨੂੰ ਸੁਚੱਜੇ ਤਰੀਕੇ ਨਾਲ ਦੁਕਾਨਾਂ ਰੂਪੀ ਸਟਾਲਾਂ ’ਤੇ ਪੇਸ਼ ਕੀਤਾ ਜਿੱਥੋਂ ਸਕੂਲ ਦੇ ਬੱਚਿਆਂ ਨੇ ਖ਼ਰੀਦਦਾਰੀ ਕੀਤੀ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਇਹ ਯਤਨ ਜਾਰੀ ਰਹਿਣਗੇ। ਇਸ ਮੌਕੇ ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਓਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਅਤੇ ਰਮਨਦੀਪ ਸਿੰਘ ਨੇ ਵੀ ਇਸ ਮਿਨੀ ਬਾਜ਼ਾਰ ਦਾ ਦੌਰਾ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×