ਓਵਰਹੈੱਡ ਬੈਰੀਅਰ ਤੋੜਨ ਵਾਲਾ ਕਾਬੂ
06:25 AM Jun 04, 2024 IST
Advertisement
ਡੇਰਾਬੱਸੀ: ਮੁਬਾਰਕਪੁਰ ਪੁਲੀਸ ਨੇ ਘੱਗਰ ਨਦੀ ’ਤੇ ਉਸਾਰੇ ਕਾਜ਼ਵੇਅ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਬਣਾਏ ਓਵਰਹੈੱਡ ਬੈਰੀਅਰ ਨੂੰ ਤੋੜਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਇਹ ਕਾਰਵਾਈ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਜਸਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਐਸਡੀਓ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਅਣਪਛਾਤਿਆਂ ਵੱਲੋਂ ਓਵਰਹੈੱਡ ਬੈਰੀਕੇਡ ਨੂੰ ਲੰਘੀ 7 ਅਪਰੈਲ ਦੀ ਰਾਤ ਨੂੰ ਤੋੜ ਕੇ ਦਰਿਆ ਕੰਢੇ ਸੁੱਟ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੌਰਵ ਸ਼ਰਮਾ ਨੇ ਦੱਸਿਆ ਕਿ ਪੁਲੀਸ ਦੀ ਜਾਂਚ ’ਚ ਸਾਹਮਣੇ ਮਗਰੋਂ ਜਸਬੀਰ ਸਿੰਘ ਜੱਸਾ ਵਾਸੀ ਪਿੰਡ ਅਲੀਪੁਰ ਜ਼ਿਲ੍ਹਾ ਪੰਚਕੂਲਾ ਨੂੰ ਗ੍ਰਿਫ਼ਤਾਰ ਕਰ ਲਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement