ਬਲਾਕ ਪੱਧਰੀ ਖੇਡਾਂ ਵਿੱਚ ਆਕਸਫੋਰਡ ਸਕੂਲ ਨੂੰ ਓਵਰਆਲ ਟਰਾਫੀ
ਦੇਵਿੰਦਰ ਸਿੰਘ ਜੱਗੀ
ਪਾਇਲ, 12 ਅਕਤੂਬਰ
ਇੱਥੋਂ ਦੀ ਨਾਮਵਰ ਸੰਸਥਾ ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਓਵਰਆਲ ਟਰਾਫੀ ’ਤੇ ਕਬਜ਼ਾ ਕਰਕੇ ਸਕੂਲ ਦਾ ਨਾਂ ਉੱਚਾ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਪ੍ਰਾਇਮਰੀ ਬਲਾਕ ਕਮੇਟੀ ਦੋਰਾਹਾ ਵੱਲੋਂ ਵਰਿਆਮ ਸਿੰਘ ਸਟੇਡੀਅਮ ਕੁੱਬਾ ਵਿੱਖ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਦੋਰਾਹਾ ਬਲਾਕ ਦੇ 20 ਸਕੂਲਾਂ ਦੇ 500 ਖਿਡਾਰੀਆਂ ਨੇ ਹਿੱਸਾ ਲਿਆ।
ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਰੱਸਾ ਕਸੀ, ਬੈਡਮਿੰਟਨ, ਫੁੱਟਬਾਲ ਐਥਲੈਟਿਕਸ ਅਤੇ ਕਰਾਟੇ ਦੇ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ ਅਤੇ ਪਾਇਲ ਸੈਂਟਰ ਲਈ ਓਵਰਆਲ ਟਰਾਫੀ ’ਤੇ ਵੀ ਕਬਜ਼ਾ ਕੀਤਾ। ਇਨਾਮਾਂ ਦੀ ਵੰਡ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਡਿਪਟੀ ਡੀਓ ਮਨੋਜ ਕੁਮਾਰ ਨੇ ਕੀਤੀ। ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਹਿਮਾਨੀ ਬੱਬਰ, ਇਮਰਤ ਕੌਰ, ਸਮਰੀਤ ਕੌਰ, ਮਨਸੀਰਤ ਕੌਰ, ਏਂਜਲਪ੍ਰੀਤ ਕੌਰ, ਗੁਰਲੀਨ ਕੌਰ, ਜੈਸਮੀਨ ਕੌਰ, ਕਿਰਤਜੋਤ ਕੌਰ ਤੇ ਜਪਸ਼ੀਰਤ ਕੌਰ ਨੇ ਸੋਨ ਤਗ਼ਮਾ ਜਿੱਤਿਆ। ਲੜਕਿਆਂ ਦੀ ਬੈਡਮਿੰਟਨ ਟੀਮ ਵਿੱਚ ਸਮਰਜੋਤ ਸਿੰਘ, ਏਕਮਜੋਤ ਸਿੰਘ, ਦਿਲਸਹਿਜ ਸਿੰਘ, ਅਭੀਰਾਜ ਸਿੰਘ, ਸਿਮਰਨਪਾਲ ਸਿੰਘ ਤੇ ਨਵਰਾਜ ਸਿੰਘ ਦਿਓਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਕਰਾਟੇ ਵਿੱਚ ਪਰਵਾਨ ਕੌਰ ਧਾਲੀਵਾਲ, ਗੁਰਵੀਨ ਕੌਰ, ਮੁਹੰਮਦ ਮਸਤਕੀਮ, ਦਲੇਰ ਸਿੰਘ ਤੇ ਮਨਸ਼ੀਰਤ ਕੌਰ ਨੇ ਸ਼ਾਨਦਾਰ ਸੋਨ ਤਗ਼ਮੇ ਜਿੱਤੇ। ਇਸੇ ਤਰ੍ਹਾਂ ਪ੍ਰਭਰੂਪ ਸਿੰਘ, ਗੁਰਕੀਰਤ ਕੌਰ, ਅਰਸ਼ਦੀਪ ਸਿੰਘ, ਹਰਏਕਮ ਸਿੰਘ ਤੇ ਸਾਹਿਬਪ੍ਰੀਤ ਸਿੰਘ ਨੇ ਚਾਂਦੀ ਤੇ ਤਗ਼ਮੇ ਜਿੱਤੇ।
ਸ਼ਾਟ ਪੁੱਟ ਵਿੱਚ ਭਵਜੀਤ ਕੌਰ ਨੇ ਸੋਨ ਅਤੇ ਸਮਰੀਤ ਕੌਰ ਤੇ ਵਿਰਾਟ ਸਿੰਘ ਬੈਨੀਪਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। 400 ਮੀਟਰ ਰਿਲੇਅ ਦੌੜ ਕੈਪਟਨ ਏਕਮਜੋਤ ਸਿੰਘ, ਸਿਮਰਨਪਾਲ ਸਿੰਘ, ਸਮਰਜੋਤ ਸਿੰਘ ਅਤੇ ਅਭਿਨੀਤ ਚੰਦ ਨੇ ਸੋਨ ਤਗ਼ਮੇ, ਲੜਕੀਆਂ 400 ਮੀਟਰ ਰਿਲੇਅ ਦੌੜ ਕੈਪਟਨ ਇਮਰਤ ਕੌਰ, ਹਿਮਾਨੀ ਬੱਬਰ, ਗੁਰਲੀਨ ਕੌਰ ਤੇ ਜੈਸਮੀਨ ਕੌਰ ਨੇ ਚਾਂਦੀ ਦੇ ਤਗ਼ਮੇ ਜਿੱਤੇ। ਰੱਸਾ ਕਸ਼ੀ ਦੇ ਮੁਕਾਬਲੇ ਵਿੱਚ ਵੀ ਖਿਡਾਰੀਆਂ ਨੇ ਸੋਨ ਤਗ਼ਮੇ ਜਿੱਤੇ। ਫੁੱਟਬਾਲ ਖਿਡਾਰੀਆਂ ਵੇਦਾਂਸ਼ ਸ਼ਰਮਾ, ਪ੍ਰਤੀਕ ਸਿੰਘ ਮੰਡੇਰ, ਗੈਰੀ ਸਿੰਘ ਗਿੱਲ, ਸੱਚਕੀਰਤ ਸਿੰਘ ਨਵਰਾਜ ਸਿੰਘ ਦਿਓਲ ਤੇ ਸਿਮਰਨਪਾਲ ਸਿੰਘ ਨੇ ਸੋਨ ਤਗ਼ਮੇ ਜਿੱਤੇ। ਇਸ ਮੌਕੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਮੈਨੇਜ਼ਰ ਸੁਰਜੀਤ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਹੌਸਲਾ ਅਫਜ਼ਾਈ ਕੀਤੀ ਅਤੇ ਕੋਚ ਰਵਿੰਦਰ ਸਿੰਘ, ਮਨੋਜ ਕੁਮਾਰ, ਸੁਮਨਦੀਪ ਕੌਰ, ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਤੇ ਖਿਡਾਰੀਆਂ ਨੂੰ ਜ਼ਿਲ੍ਹਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।