For the best experience, open
https://m.punjabitribuneonline.com
on your mobile browser.
Advertisement

ਤਨਖ਼ਾਹਾਂ ਨਾ ਮਿਲਣ ਤੋਂ ਭੜਕੇ ਪਾਵਰਕੌਮ ਦੇ ਆਊਟਸੋਰਸਿੰਗ ਕਾਮੇ

08:48 AM Apr 10, 2024 IST
ਤਨਖ਼ਾਹਾਂ ਨਾ ਮਿਲਣ ਤੋਂ ਭੜਕੇ ਪਾਵਰਕੌਮ ਦੇ ਆਊਟਸੋਰਸਿੰਗ ਕਾਮੇ
ਬਨੂੜ ਦੇ ਪਾਵਰਕੌਮ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਆਊਟਸੋਰਸਿੰਗ ਕਾਮੇ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 9 ਅਪਰੈਲ
ਪਵਰਕੌਮ ਦੇ ਬਨੂੜ ਉਪਮੰਡਲ ਅਧੀਨ ਕੰਮ ਕਰਦੇ ਆਊਟਸੋਰਸਿੰਗ ਕਾਮਿਆਂ ਨੇ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਇੱਥੇ ਪਾਵਰਕੌਮ ਦਫ਼ਤਰ ਕੋਲ ਧਰਨਾ ਲਗਾਇਆ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਤਨਖ਼ਾਹਾਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਜਾਰੀ ਨਾ ਕੀਤੀਆਂ ਗਈਆਂ ਤਾਂ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।
ਕਾਮਿਆਂ ਦੇ ਸਬ-ਡਿਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਇਸ ਮੌਕੇ ਆਖਿਆ ਕਿ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਲੋਕਾਂ ਦੀ ਸੇਵਾ ਨਾਲ ਉਸਾਰੇ ਅਦਾਰਿਆਂ ਨੂੰ ਵੱਖ-ਵੱਖ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਕਾਮੇ ਬਿਜਲੀ ਸਪਲਾਈ ਨੂੰ ਨਿਰੰਤਰ ਢੰਗ ਨਾਲ ਚਾਲੂ ਰੱਖਣ ਲਈ ਦਿਨ-ਰਾਤ ਆਪਣੀਆਂ ਸੇਵਾਵਾਂ ਦਿੰਦੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਸਮੇਂ ਸਿਰ ਆਪਣੀ ਤਨਖ਼ਾਹ ਨਹੀਂ ਮਿਲਦੀ ਅਤੇ ਤਨਖ਼ਾਹਾਂ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਆਊਟਸੋਰਸਿੰਗ ਕਾਮਿਆਂ ਦਾ ਪਾਵਰਕੌਮ ਵੱਲੋਂ ਬੇਹੱਦ ਘੱਟ ਤਨਖ਼ਾਹਾਂ ਦੇ ਕੇ ਪਹਿਲਾਂ ਹੀ ਸੋਸ਼ਣ ਕੀਤਾ ਜਾ ਰਿਹਾ ਹੈ ਤੇ ਨਿਰਧਾਰਿਤ ਤਨਖ਼ਾਹਾਂ ਵੀ ਰੋਕੀਆਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਤੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×