For the best experience, open
https://m.punjabitribuneonline.com
on your mobile browser.
Advertisement

ਵੋਟਾਂ ਲੈ ਕੇ ਰਫੂ ਚੱਕਰ ਹੋ ਜਾਣਗੇ ਬਾਹਰਲੇ ਉਮੀਦਵਾਰ: ਮੀਤ ਹੇਅਰ

07:01 AM May 03, 2024 IST
ਵੋਟਾਂ ਲੈ ਕੇ ਰਫੂ ਚੱਕਰ ਹੋ ਜਾਣਗੇ ਬਾਹਰਲੇ ਉਮੀਦਵਾਰ  ਮੀਤ ਹੇਅਰ
ਪਿੰਡ ਪੁੰਨਾਵਾਲ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ‘ਆਪ’ ਉਮੀਦਵਾਰ ਤੇ ਹੋਰ।
Advertisement

ਬੀਰਬਲ ਰਿਸ਼ੀ
ਧੂਰੀ, 2 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ,‘ਮੈਂ ਇਸ ਲੋਕ ਸਭਾ ਹਲਕੇ ਦਾ ਬਾਸ਼ਿੰਦਾ ਹੈ ਅਤੇ ਚੋਣ ਜਿੱਤ ਕੇ ਤੁਹਾਡੀਆਂ ਆਸਾਂ ’ਤੇ ਯਕੀਨਨ ਖਰ੍ਹਾ ਉੱਤਰਾਂਗਾ।’ ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਭੁਲੱਥ ਵਾਲੇ ਖਹਿਰਾ ਸਾਹਿਬ, ਫਤਿਹਗੜ੍ਹ ਸਾਹਿਬ ਵਾਲੇ ਮਾਨ ਸਾਹਿਬ ਸਮੇਤ ਹੋਰ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ ਜੋ ਲੋਕਾਂ ਦੀਆਂ ਵੋਟਾਂ ਲੈ ਕੇ ਰਫੂਚੱਕਰ ਹੋ ਜਾਣਗੇ। ਮੀਤ ਹੇਅਰ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ 16 ਪਿੰਡਾਂ ਵਿੱਚ ਰੋਡ ਸ਼ੋਅ ਅਤੇ ਜਨਤਕ ਰੈਲੀਆਂ ਦੌਰਾਨ ਲੋਕ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ।
‘ਆਪ’ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁਤੇ ਪੂਰੇ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਚੋਣ ਕਾਫ਼ਲੇ ਵਿੱਚ ਸ਼ੁਮਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ, ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਅਮ੍ਰਿਤਪਾਲ ਸਿੰਘ ਬਰਾੜ, ਕਨਟੇਨਰ ਐਂਡ ਵੇਅਰਹਾਊਸ ਦੇ ਚੇਅਰਮੈਨ ਸਤਿੰਦਰ ਚੱਠਾ, ਮੈਂਬਰ ਵਕਫ਼ ਬੋਰਡ ਡਾ. ਅਨਵਰ ਭਸੌੜ, ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਸੰਗਰੂਰ ਗੁਰਮੇਲ ਸਿੰਘ ਘਰਾਚੋਂ ਆਦਿ ਬੁਲਾਰਿਆਂ ਨੇ ਮਾਨ ਸਰਕਾਰ ਵੱਲੋਂ ਕੀਤੇ ਜ਼ਿਕਰਯੋਗ ਕੰਮਾਂ ਦੇ ਅਧਾਰ ’ਤੇ ਲੋਕਾਂ ਤੋਂ ਵੋਟ ਮੰਗੀ।

Advertisement

Advertisement
Author Image

joginder kumar

View all posts

Advertisement
Advertisement
×