ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਰੋਹ: ਖਨੌਰੀ ਟੌਲ ਪਲਾਜ਼ਾ ’ਤੇ ਲੋਕਾਂ ਨੇ ਆਵਾਜਾਈ ਰੋਕੀ

10:50 AM Jun 09, 2024 IST
ਖਨੌਰੀ ਨੇੜੇ ਟੌਲ ਪਲਾਜ਼ਾ ’ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ।

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 8 ਜੂਨ
ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਟੌਲ ਟੈਕਸ ਤੋਂ ਛੋਟ ਲਈ ਦਿੱਲੀ-ਸੰਗਰੂਰ ਕੌਮੀ ਹਾਈਵੇਅ ਸਥਿਤ ਟੌਲ ਪਲਾਜ਼ਾ ’ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਅਤੇ ਮੋਹਤਬਰ ਲੋਕਾਂ ਨੇ ਟੌਲ ਪਲਾਜ਼ਾ ਸਟਾਫ਼ ਨੂੰ ਮੰਗ ਪੱਤਰ ਵੀ ਸੌਂਪਿਆ।
ਜਾਣਕਾਰੀ ਅਨੁਸਾਰ ਖਨੌਰੀ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦੇ ਅਤੇ ਸ਼ਹਿਰ ਦੇ ਲੋਕ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਸਥਿਤ ਟੌਲ ਪਲਾਜ਼ੇ ’ਤੇ ਪੁੱਜੇ ਅਤੇ ਆਵਾਜਾਈ ਰੋਕ ਕੇ ਰੋਸ ਵਿਖਾਵਾ ਕੀਤਾ। ਪ੍ਰਦਰਸ਼ਨਕਾਰੀ ਸਥਾਨਕ ਵਾਸੀਆਂ ਨੂੰ ਟੌਲ ਟੈਕਸ ਤੋਂ ਛੋਟ ਨਾ ਦੇਣ ਤੋਂ ਖਫ਼ਾ ਸਨ। ਇਸ ਮੌਕੇ ਗਿਰਧਾਰੀ ਲਾਲ ਗਰਗ ਸਾਬਕਾ ਨਗਰ ਪੰਚਾਇਤ ਪ੍ਰਧਾਨ, ਰਾਮ ਨਿਵਾਸ ਗਰਗ ਸਾਬਕਾ ਨਗਰ ਪੰਚਾਇਤ ਪ੍ਰਧਾਨ, ਹਰਬੰਸ ਸਿੰਗਲਾ ਸੈਕਟਰੀ ਤੋਂ ਇਲਾਵਾ ਮਨੋਜ ਗੋਇਲ, ਸੋਨੂ, ਮਨੀ ਗੋਇਲ, ਰੋਮੀ , ਸੁਰੇਸ਼ ਕੁਮਾਰ ਬਿੱਟੂ, ਮਨੀ ਗੋਇਲ ਸਮੇਤ ਸ਼ਹਿਰ ਦੀ ਵੱਖ ਵੱਖ ਐਸੋਸੀਏਸ਼ਨਾਂ ਦੇ ਆਗੂਆਂ ਨੇ ਕਿਹਾ ਕਿ ਸ਼ਹਿਰ ਤੋਂ ਪੰਜ ਕਿਲੋਮੀਟਰ ਦੂਰੀ ’ਤੇ ਸਥਿਤ ਦਿੱਲੀ-ਸੰਗਰੂਰ ਕੌਮੀ ਹਾਈਵੇਅ ਉਪਰ ਟੌਲ ਪਲਾਜ਼ਾ ਲੱਗਿਆ ਹੋਇਆ ਹੈ। ਸ਼ਹਿਰਵਾਸੀਆਂ ਨੂੰ ਵਾਰ-ਵਾਰ ਆਪਣੇ ਕੰਮਾਂ ਕਾਰਾਂ ਲਈ ਖਨੌਰੀ ਤੋਂ ਪਾਤੜਾਂ ਅਤੇ ਸ਼ੁਤਰਾਣਾ ਜਾਣਾ-ਆਉਣਾ ਪੈਂਦਾ ਹੈ ਜਾਂ ਨਾਲ ਲੱਗਦੇ ਪਿੰਡਾਂ ਵਿਚ ਵੀ ਜਾਣਾ-ਆਉਣਾ ਪੈਂਦਾ ਹੈ। ਇਸ ਲਈ ਲੋਕਾਂ ਨੂੰ ਟੌਲ ਪਲਾਜ਼ਾ ’ਤੇ ਵਾਰ ਵਾਰ ਟੌਲ ਟੈਕਸ ਦੇਣਾ ਪੈਂਦਾ ਹੈ ਜਾਂ ਫ਼ਿਰ ਮਹੀਨਾਵਾਰ ਪਾਸ ਬਣਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗਿਆ ਹੈ ਕਿ ਸਥਾਨਕ ਏਰੀਏ ਦੇ ਲੋਕਾਂ ਨੂੰ ਟੌਲ ਟੈਕਸ ਤੋਂ ਛੋਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਲੋਕਾਂ ਨੂੰ ਟੌਲ ਟੈਕਸ ਮੁਆਫ਼ ਹੈ ਤਾਂ ਫ਼ਿਰ ਲੋਕਾਂ ਤੋਂ ਕਿਉਂ ਟੈਕਸ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਟੌਲ ਟੈਕਸ ਦੀ ਪਰਚੀ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਟੋਲ ਸਟਾਫ਼ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਉਨ੍ਹਾਂ ਦੇ ਮੈਨੇਜਰ ਇੱਥੇ ਟੌਲ ਪਲਾਜ਼ਾ ’ਤੇ ਆਉਣਗੇ। ਇਸ ਦੌਰਾਨ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਦਿੱਤਾ ਜਾਵੇਗਾ ਅਤੇ ਉਸ ਦਿਨ ਮਿਲ ਕੇ ਵੀ ਮਾਮਲਾ ਉਨ੍ਹਾਂ ਸਾਹਮਣੇ ਰੱਖ ਸਕਦੇ ਹੋਏ। ਇਸ ਭਰੋਸੇ ਮਗਰੋਂ ਲੋਕਾਂ ਨੇ ਰੋਸ ਵਿਖਾਵਾ ਸਮਾਪਤ ਕੀਤਾ।

Advertisement

Advertisement