For the best experience, open
https://m.punjabitribuneonline.com
on your mobile browser.
Advertisement

ਸਰਹਿੰਦ-ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਇਕ ਹਜ਼ਾਰ ਦਰੱਖਤ ਹੋਰ ਕੱਟੇ ਜਾਣ ਕਾਰਨ ਰੋਸ

05:57 PM Nov 03, 2024 IST
ਸਰਹਿੰਦ ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਇਕ ਹਜ਼ਾਰ ਦਰੱਖਤ ਹੋਰ ਕੱਟੇ ਜਾਣ ਕਾਰਨ ਰੋਸ
Advertisement

ਮੋਹਿਤ ਖੰਨਾ
ਪਟਿਆਲਾ, 2 ਨਵੰਬਰ
Environmentalists fume as 1,000 more trees cut to widen Sirhind-Patiala road: ਸਰਹਿੰਦ-ਪਟਿਆਲਾ ਸੜਕ ਨੂੰ ਚੌੜਾ ਕਰਨ ਲਈ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ’ਤੇ ਵਾਤਾਵਰਨ ਪ੍ਰੇਮੀਆਂ ਵਿਚ ਰੋਸ ਹੈ। ਇਸ ਸੜਕ ਨੂੰ ਚੌੜਾ ਕਰਨ ਲਈ ਇਕ ਹਜ਼ਾਰ ਹੋਰ ਦਰੱਖਤ ਕੱਟੇ ਜਾਣਗੇ ਜਿਨ੍ਹਾਂ ਖਿਲਾਫ਼ ਸਿਵਲ ਸੁਸਾਇਟੀ ਗਰੁੱਪਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਇਹ ਦਰੱਖਤ ਪੀਡਬਲਿਊਡੀ ਦੀ ਸੜਕ ਚੌੜੀ ਕਰਨ ਦੀ ਯੋਜਨਾ ਵਿੱਚ ਨਹੀਂ ਆਉਂਦੇ ਸਗੋਂ ਇਹ ਦਰੱਖਤ ਪਟਿਆਲਾ ਵਣ ਮੰਡਲ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

Advertisement

ਇਹ 22 ਕਿਲੋਮੀਟਰ ਲੰਮੀ ਸੜਕ ਦੇ ਚਾਰ ਮਾਰਗੀ ਲਈ 7,392 ਦਰੱਖਤ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਜਿਨ੍ਹਾਂ ਵਿਚ 1,176 ਸ਼ੀਸ਼ਮ, 1,850 ਅਰਜੁਨ, 1,413 ਮਲਬੇਰੀ 1,101 ਯੂਕਲਪਟਸ ਅਤੇ 33 ਪਿੱਪਲ ਸ਼ਾਮਲ ਹਨ। ਇਸ ਮਾਮਲੇ ਦੀ ਡੀਸੀ ਪ੍ਰੀਤੀ ਯਾਦਵ ਨੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਡਿਵੀਜ਼ਨਲ ਫਾਰੈਸਟ ਅਫ਼ਸਰ (ਡੀਐਫਓ) ਵਿੱਦਿਆ ਸਾਗਰੀ ਨੇ ਕਿਹਾ ਹੈ ਕਿ ਵਾਤਾਵਰਨ ਪ੍ਰੇਮੀਆਂ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਫੀਲਡ ਵੈਰੀਫਿਕੇਸ਼ਨ ਦੇ ਹੁਕਮ ਦਿੱਤੇ ਗਏ ਹਨ।

Advertisement

Advertisement
Author Image

sukhitribune

View all posts

Advertisement