For the best experience, open
https://m.punjabitribuneonline.com
on your mobile browser.
Advertisement

ਨਹਿਰ ਦੀ ਸਫ਼ਾਈ ਨਾ ਹੋਣ ’ਤੇ ਲੋਕਾਂ ਵਿੱਚ ਰੋਸ

08:05 AM Jul 05, 2024 IST
ਨਹਿਰ ਦੀ ਸਫ਼ਾਈ ਨਾ ਹੋਣ ’ਤੇ ਲੋਕਾਂ ਵਿੱਚ ਰੋਸ
Advertisement

ਪੱਤਰ ਪ੍ਰੇਰਕ
ਰਤੀਆ, 4 ਜੁਲਾਈ
ਸ਼ਹਿਰ ਦੇ ਨਜ਼ਦੀਕ ਲੰਘਣ ਵਾਲੀ ਰੱਤਾਖੇੜਾ ਮਾਈਨਰ ਦੀ ਉਚਿਤ ਸਫ਼ਾਈ ਨਾ ਹੋਣ ਕਾਰਨ ਆਸ-ਪਾਸ ਦੇ ਸਥਾਨਕ ਵਾਸੀਆਂ ਨੇ ਡੂੰਘਾ ਰੋਸ ਪ੍ਰਗਟ ਕੀਤਾ ਹੈ। ਇਸ ਸਬੰਧੀ ਸਬੰਧਤ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂ ਵੀ ਕਰਵਾਇਆ ਹੈ। ਸਾਬਕਾ ਸਰਪੰਚ ਬਲਵਿੰਦਰ ਸਿੰਘ ਭੋਲਾ ਤੋਂ ਇਲਾਵਾ ਸੇਵਾਮੁਕਤ ਕਾਨੂੰਨਗੋ ਗੁਰਮਲ ਸਿੰਘ, ਬਲਵੀਰ ਚਹਿਲ, ਸੁਖਦੇਵ ਸਿੰਘ ਅਤੇ ਹੋਰ ਕਲੋਨੀ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਬੰਦ ਹੋਣ ਉਪਰੰਤ ਸਿੰਜਾਈ ਵਿਭਾਗ ਨੇ ਅੰਤਿਮ ਛੋਰ ਤੱਕ ਸ਼ੁੱਧ ਪਾਣੀ ਪਹੁੰਚਾਉਣ ਲਈ ਨਹਿਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੰਜਾਈ ਵਿਭਾਗ ਵੱਲੋਂ ਪੰਚਾਇਤ ਵਿਭਾਗ ਰਾਹੀਂ ਮਨਰੇਗਾ ਮਜ਼ਦੂਰਾਂ ਤੋਂ ਉਕਤ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 3 ਦਿਨ ਪਹਿਲਾਂ ਮਨਰੇਗਾ ਦੇ ਮਜ਼ਦੂਰਾਂ ਨੇ ਫਤਿਆਬਾਦ ਰੋਡ ’ਤੇ ਸਥਿਤ ਛੋਟੀ ਨਹਿਰ ਉੱਤੇ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਦੌਰਾਨ ਕੀਤੀ ਗਈ ਸਫਾਈ ਤਹਿਤ ਉਨ੍ਹਾਂ ਨਹਿਰ ਦੇ ਕੁੱਝ ਹਿੱਸੇ ਨੂੰ ਵਿਚਕਾਰ ਹੀ ਛੱਡ ਦਿੱਤਾ, ਜਿਸ ਦੇ ਚੱਲਦੇ ਕਾਫ਼ੀ ਗੰਦਗੀ ਵਿਚ ਹੀ ਪਈ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਸਿੰਜਾਈ ਵਿਭਾਗ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੀਤੀ ਸੀ ਪਰ ਹਰ ਵਾਰ ਹੀ ਉਹ ਭਰੋਸਾ ਦੇ ਦਿੰਦੇ ਹਨ ਕਿ ਨਹਿਰ ਵਿਚ ਪਾਣੀ ਦੇ ਆਉਣ ਤੋਂ ਪਹਿਲਾਂ ਹੀ ਨਹਿਰ ਦੀ ਸਫਾਈ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਰਾਤ ਸਮੇਂ ਹੀ ਨਹਿਰ ਵਿਚ ਪਾਣੀ ਛੱਡਿਆ ਜਾ ਸਕਦਾ ਹੈ, ਜੇਕਰ ਇਹ ਸਫਾਈ ਨਾ ਹੋਈ ਤਾਂ ਉਨ੍ਹਾਂ ਤੋਂ ਇਲਾਵਾ ਕਈ ਪਿੰਡਾਂ ਦੇ ਲੋਕਾਂ ਨੂੂੰ ਦੂਸ਼ਿਤ ਪਾਣੀ ਦੀ ਸਪਲਾਈ ਹੋਵੇਗੀ, ਜਿਸ ਨਾਲ ਆਮ ਵਿਅਕਤੀ ਦੀ ਸਿਹਤ ’ਤੇ ਵੀ ਪ੍ਰਭਾਵ ਪਵੇਗਾ।
ਉਧਰ ਜਦੋਂ ਸਬੰਧਤ ਪੰਚਾਇਤੀ ਵਿਭਾਗ ਦੇ ਜੇ.ਈ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਹਿਰ ਦੇ ਕੁਝ ਹਿੱਸੇ ਵਿਚ ਸਫਾਈ ਨਾ ਹੋਣ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਸੀ ਅਤੇ ਉਨ੍ਹਾਂ ਫਿਰ ਤੋਂ ਮਜ਼ਦੂਰਾਂ ਨੂੰ ਸਫਾਈ ਕਰਨ ਲਈ ਭੇਜਿਆ ਵੀ ਸੀ। ਉਨ੍ਹਾਂ ਦੱਸਿਆ ਕਿ ਜਿਸ ਸਥਾਨ ’ਤੇ ਸਫਾਈ ਨਹੀਂ ਹੋਈ ਹੈ, ਉਥੇ ਘਰਾਂ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ ਅਤੇ ਇਸ ਸਥਾਨ ’ਤੇ ਸੱਪ ਆਦਿ ਜ਼ਿਆਦਾ ਨਿਕਲਣ ਕਾਰਨ ਮਜ਼ਦੂਰਾਂ ਨੇ ਉਥੇ ਸਫਾਈ ਕਰਨ ਤੋਂ ਹੀ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਦੁਬਾਰਾ ਭੇਜੇ ਗਏ ਮਜ਼ਦੂਰਾਂ ਵਲੋਂ ਸਫਾਈ ਦੌਰਾਨ ਨਿਕਲੇ ਸੱਪ ਨੂੰ ਵੀ ਦਿਖਾਇਆ ਅਤੇ ਕਿਹਾ ਕਿ ਉਥੇ ਸੱਪ ਕਾਫੀ ਖਤਰਨਾਕ ਹਨ, ਜਿਸ ਨਾਲ ਕੋਈ ਅਣਹੋਣੀ ਹੋ ਸਕਦੀ ਹੈ, ਇਸ ਲਈ ਕੋਈ ਵੀ ਮਜ਼ਦੂਰ ਜ਼ੋਖਮ ਉਠਾਉਣ ਨੂੰ ਤਿਆਰ ਨਹੀਂ ਹੈ।

Advertisement

Advertisement
Advertisement
Author Image

sanam grng

View all posts

Advertisement