ਰਾਸ਼ਨ ਕਾਰਡ ਰੱਦ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਸ
ਪੱਤਰ ਪ੍ਰੇਰਕ
ਕਾਹਨੂੰਵਾਨ, 10 ਅਗਸਤ
ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਜੀਂਦੜ ਦੇ ਗ਼ਰੀਬ ਲੋਕਾਂ ਦੇ ਮੁਫ਼ਤ ਆਟਾ ਦਾਲ ਸਕੀਮ ਤਹਿਤ ਬਣੇ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ ਜਿਸ ਕਾਰਨ ਲੋੜਵੰਦ ਲੋਕਾਂ ਵਿੱਚ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਪਿੰਡ ਦੇ ਸਰਪੰਚ ਸਰਬਜੀਤ ਕੌਰ ਅਤੇ ਸਰਪੰਚ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦੋ ਪੰਚਾਇਤਾਂ ਹਨ ਜਿਸ ਅਧੀਨ ਆਉਂਦੇ ਕਰੀਬ 45 ਘਰਾਂ ਦੇ ਮੁਫ਼ਤ ਆਟਾ ਦਾਲ ਸਕੀਮ ਵਾਲੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।
ਇਹਨਾਂ 45 ਲੋਕਾਂ ਵਿੱਚ ਵਿਧਵਾ ਔਰਤਾਂ ਅਤੇ ਅਪਾਹਜ ਲੋਕ ਤੋਂ ਇਲਾਵਾ ਕੁੱਝ ਲੋੜਵੰਦ ਗ਼ਰੀਬ ਲੋਕ ਵੀ ਸ਼ਾਮਲ ਹਨ। ਇਸ ਮੌਕੇ ਕਾਂਗਰਸੀ ਆਗੂ ਕੁਲਵੰਤ ਸਿੰਘ ਭੈਣੀ ਖਾਦਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਲੋਕਾਂ ਨੂੰ ਹੋਰ ਸਹੂਲਤਾਂ ਦੇਣ ਦੀ ਬਜਾਏ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਖੋਹਣ ਦੇ ਰਾਹ ਪੈ ਗਈ ਹੈ। ਉਨ੍ਹਾਂ ਦੱਸਿਆ ਕਾਰਡ ਕੱਟੇ ਜਾਣ ਵਾਲਿਆਂ ਵਿੱਚ ਗੁਰਦੀਪ ਸਿੰਘ, ਲਖਵਿੰਦਰ ਸਿੰਘ, ਮਾਨ ਸਿੰਘ, ਰਮੇਸ਼, ਕਮਲਜੀਤ ਕੌਰ, ਸਲਵਿੰਦਰ ਸਿੰਘ, ਮਨੋਹਰ ਸਿੰਘ, ਜਰਨੈਲ ਸਿੰਘ, ਦਲਬੀਰ ਸਿੰਘ, ਫ਼ੌਜਾ ਸਿੰਘ, ਇੰਦਰ ਸਿੰਘ, ਜਬਰ ਸਿੰਘ, ਦਿਆਲ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਬੂਆ ਸਿੰਘ, ਬਹਾਦਰ ਸਿੰਘ, ਤਰਸੇਮ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ , ਜਸਵਿੰਦਰ ਸਿੰਘ, ਗੁਰਬਚਨ ਸਿੰਘ, ਗੁਰਮੇਜ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਦਲੀਪ ਸਿੰਘ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਵਿਧਵਾ ਗੁਰਜੀਤ ਕੌਰ, ਵਿਧਵਾ ਜਤਿੰਦਰ ਕੌਰ, ਮਨਜੀਤ ਕੌਰ ਅਤੇ ਕੁਲਵਿੰਦਰ ਕੌਰ ਆਦਿ ਸ਼ਾਮਲ ਹਨ।