ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮਿ੍ਰਤਸਰ ਵਿੱਚ ਚਿਕਨਗੁਨੀਆ ,ਡੇਂਗੂ ਅਤੇ ਅੱਖਾਂ ਦੇ ਫਲੂ ਦਾ ਪ੍ਰਕੋਪ ਜਾਰੀ

09:29 AM Aug 09, 2023 IST
featuredImage featuredImage

ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 8 ਅਗਸਤ
ਸ਼ਹਿਰ ਵਿੱਚ ਚਿਕਨਗੁਨੀਆ, ਡੇਂਗੂ ਅਤੇ ਅੱਖਾਂ ਦੇ ਫਲੂ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਡੇਂਗੂ ਦੇ 50 ਅਤੇ ਚਿਕਨਗੁਨੀਆ ਦੇ 51 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦੋਂ ਕਿ ਅਜਿਹੇ ਕੇਸਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ ਕੇ ਮੁਫ਼ਤ ਦਵਾਈਆਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਲੋਕ ਇਹਨਾਂ ਬਿਮਾਰੀਆਂ ਦੇ ਇਲਾਜ ਵਾਸਤੇ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਡਾਕਟਰਾਂ ਕੋਲ ਜਾ ਰਹੇ ਹਨ। ਮਿਲੇ ਵੇਰਵਿਆ ਦੇ ਮੁਤਾਬਕ ਆਈ ਫਲੂ ਦੇ ਕਾਰਨ ਬੱਚੇ ਵਧੇਰੇ ਪ੍ਰਭਾਵਿਤ ਹਨ। ਸ਼ਹਿਰ ਦੇ ਕੁਝ ਪ੍ਰਮੁੱਖ ਸਕੂਲਾਂ ਵਿੱਚ ਲਗਪਗ 20 ਫੀਸਦੀ ਵਿਦਿਆਰਥੀ ਇਸ ਬਿਮਾਰੀ ਕਾਰਨ ਬਿਮਾਰ ਹਨ ਅਤੇ ਉਹਨਾਂ ਨੇ ਸਕੂਲ ਆਉਣਾ ਬੰਦ ਕੀਤਾ ਹੋਇਆ ਹੈ। ਪੰਜਾਬ ਵਿੱਚ ਚਿਕਨਗੁਨੀਆ ਦੇ ਕੇਸ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਏ ਹਨ ਪਰ ਇਸ ਵਾਰ ਚਿਕਨਗੁਨੀਆ ਦੇ ਕੇਸ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਜਿਸ ਦਾ ਕਾਰਨ ਪਿਛਲੇ ਦਿਨਾਂ ਵਿੱਚ ਹੋਈ ਬੇ ਮੌਸਮੀ ਬਰਸਾਤ ਅਤੇ ਇਸ ਦੇ ਕਾਰਨ ਥਾਂ-ਥਾਂ ਤੇ ਪਾਣੀ ਦਾ ਇਕੱਠਾ ਹੋਣਾ ਦੱਸਿਆ ਜਾ ਰਿਹਾ ਹੈ। ਖਾਸ ਕਰਕੇ ਸ਼ਹਿਰ ਦਾ ਛੇਹਰਟਾ ਇਲਾਕਾ ਅਤੇ ਮਜੀਠਾ ਰੋਡ ਇਲਾਕਾ ਬਿਮਾਰੀਆਂ ਕਾਰਨ ਵਧੇਰੇ ਪ੍ਰਭਾਵਿਤ ਹੈ।

Advertisement

Advertisement