ਸਾਡਾ ਸਮੂਹ ਨੇਮਾਂ ਦੀ ਪਾਲਣਾ ਲਈ ਵਚਨਬੱਧ: ਗੌਤਮ ਅਡਾਨੀ
ਜੈਪੁਰ, 30 ਨਵੰਬਰ
Every attack makes us stronger: Gautam Adani on US indictment ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਅਮਰੀਕੀ ਅਥਾਰਿਟੀਜ਼ ਵੱਲੋਂ 265 ਮਿਲੀਅਨ ਡਾਲਰ ਦੀ ਵੱਢੀ ਸਕੀਮ ਵਿਚ ਸ਼ਮੂਲੀਅਤ ਦੇ ਲਾਏ ਦੋਸ਼ਾਂ ਬਾਰੇ ਅੱਜ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਦਾ ਸਮੂਹ ਨੇਮਾਂ ਦੀ ਪਾਲਣਾ ਲਈ ਵਚਨਬੱਧ ਹੈ ਅਤੇ ਹਰੇਕ ਹਮਲਾ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਥੇ ਇਕ ਪੁਰਸਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਗੌਤਮ ਅਡਾਨੀ ਨੇ ਕਿਹਾ, ‘‘ਪਿਛਲੇ ਦਿਨਾਂ ਵਿਚ ਸਾਨੂੰ ਅਮਰੀਕਾ ਵੱਲੋਂ ਨੇਮਾਂ ਦੀ ਪਾਲਣਾ ਨਾ ਕੀਤੇ ਜਾਣ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਨੂੰ ਅਜਿਹੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਮੈਂ ਤੁਹਾਨੂੰ ਸਿਰਫ਼ ਐਨਾ ਹੀ ਕਹਿ ਸਕਦਾ ਹਾਂ ਕਿ ਹਰੇਕ ਹਮਲਾ ਸਾਨੂੰ ਮਜ਼ਬੂਤ ਬਣਾਉਂਦਾ ਹੈ।’’ ਉਨ੍ਹਾਂ ਕਿਹਾ, ‘‘ਸੱਚ ਇਹ ਹੈ ਕਿ ਸੌੜੇ ਹਿੱਤਾਂ ਵਾਲੀ ਰਿਪੋਰਟਿੰਗ ਦੇ ਬਾਵਜੂਦ, ਅਡਾਨੀ ਸਮੂਹ ਦੇ ਕਿਸੇ ਵਿਅਕਤੀ ’ਤੇ ਨੇਮਾਂ ਦੀ ਉਲੰਘਣਾ ਜਾਂ ਨਿਆਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਕੋਈ ਕਾਰਵਾਈ ਨਹੀਂ ਹੋਈ। ਹਾਂ, ਅੱਜ ਦੀ ਦੁਨੀਆ ਵਿੱਚ ਨਕਾਰਾਤਮਕਤਾ, ਸੱਚ ਨਾਲੋਂ ਵੱਧ ਤੇਜ਼ੀ ਨਾਲ ਫੈਲਦੀ ਹੈ। ਕਿਉਂਕਿ ਅਸੀਂ ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਹਾਂ, ਮੈਂ ਨੇਮਾਂ ਦੀ ਪਾਲਣਾ ਸਬੰਧੀ ਆਪਣੀ ਵਚਨਬੱਧਤਾ ਮੁੜ ਤੋਂ ਦੁਹਰਾਉਂਦਾ ਹਾਂ।’’ -ਪੀਟੀਆਈ