For the best experience, open
https://m.punjabitribuneonline.com
on your mobile browser.
Advertisement

ਪ੍ਰਭੂਸੱਤਾ ਦੀ ਰਾਖੀ ਲਈ ਮਾਲਦੀਵ ਨੂੰ ਸਾਡੀ ਪੂਰੀ ਹਮਾਇਤ: ਚੀਨ

07:10 AM Mar 13, 2024 IST
ਪ੍ਰਭੂਸੱਤਾ ਦੀ ਰਾਖੀ ਲਈ ਮਾਲਦੀਵ ਨੂੰ ਸਾਡੀ ਪੂਰੀ ਹਮਾਇਤ  ਚੀਨ
Advertisement

ਪੇਈਚਿੰਗ, 12 ਮਾਰਚ
ਚੀਨ ਨੇ ਅੱਜ ਕਿਹਾ ਕਿ ਉਹ ਪ੍ਰਭੂਸੱਤਾ ਦੀ ਰਾਖੀ ਲਈ ਮਾਲਦੀਵ ਦੀ ਪੂਰੀ ਹਮਾਇਤ ਕਰਦਾ ਹੈ। ਚੀਨ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਭਾਰਤੀ ਫੌਜ ਦੀ ਪਹਿਲੀ ਟੁਕੜੀ ਟਾਪੂਨੁਮਾ ਮੁਲਕ ਛੱਡ ਗਈ ਹੈ ਤੇ ਉਨ੍ਹਾਂ ਦੀ ਥਾਂ ਸਿਵਲੀਅਨ ਅਮਲੇ ਨੇ ਲੈ ਲਈ ਹੈ। ਮਾਲਦੀਵੀਅਨ ਮੀਡੀਆ ਨੇ ਸੋਮਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਭਾਰਤੀ ਫੌਜ ਦਾ ਅਮਲਾ ਜੋ ਮਾਲਦੀਵ ਵਿਚ ਹੈਲੀਕਾਪਟਰ ਅਪਰੇਸ਼ਨਾਂ ਦੀ ਨਿਗਰਾਨੀ ਕਰ ਰਿਹਾ ਸੀ, ਭਾਰਤੀ ਸਿਵਲੀਅਨ ਅਮਲੇ ਨੂੰ ਜ਼ਿੰਮੇਵਾਰੀ ਸੌਂਪ ਕੇ ਉਥੋਂ ਰਵਾਨਾ ਹੋ ਗਿਆ ਹੈ। ਭਾਰਤੀ ਫੌਜ ਦੀ ਪਹਿਲੀ ਟੁਕੜੀ ਦੇ ਮਾਲਦੀਵ ਛੱਡਣ ਬਾਰੇ ਪੁੱਛਣ ’ਤੇੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈਨਬਿਨ ਨੇ ਕਿਹਾ ਕਿ ਹਾਲ ਦੀ ਘੜੀ ਉਨ੍ਹਾਂ ਨੂੰ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, ‘‘ਚੀਨ ਪ੍ਰਭੂਸੱਤਾ ਦੀ ਰਾਖੀ ਤੇ ਹੋਰਨਾਂ ਮੁਲਕਾਂ ਨਾਲ ਸਮਾਨਤਾ ਦੇ ਆਧਾਰ ’ਤੇ ਕੰਮ ਕਰਨ ਲਈ ਮਾਲਦੀਵ ਦੀ ਹਮਾਇਤ ਕਰਦਾ ਹੈ।’’ ਕਾਬਿਲੇਗੌਰ ਹੈ ਕਿ ਚੀਨ ਪੱਖੀ ਮੰਨੇ ਜਾਂਦੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਐਲਾਨ ਕਰ ਚੁੱਕੇ ਹਨ ਕਿ ਕੋਈ ਵੀ ਭਾਰਤੀ ਫੌਜੀ, ਭਾਵੇਂ ਉਹ ਸਿਵਲ ਕੱਪੜਿਆਂ ਵਿਚ ਹੀ ਕਿਉਂ ਨਾ ਹੋਵੇ, 10 ਮਈ ਮਗਰੋਂ ਦੇਸ਼ ਵਿਚ ਮੌਜੂਦ ਨਹੀਂ ਰਹੇਗਾ। ਮੁਇਜ਼ੂ ਭਾਰਤ ਨੂੰ ਟਾਪੂਨੁਮਾ ਮੁਲਕ ਵਿਚ ਮੌਜੂਦ ਆਪਣੇ ਕਰੀਬ 90 ਫੀਸਦੀ ਫੌਜੀ ਅਮਲੇ ਨੂੰ ਵਾਪਸ ਬੁਲਾਉਣ ਬਾਰੇ ਆਖ ਚੁੱਕੇ ਹਨ। ਉਧਰ ਭਾਰਤ ਨੇ ਵੀ ਫੌਜੀ ਅਮਲੇ ਨੂੰ ਸਿਵਲੀਅਨਾਂ ਨਾਲ ਤਬਦੀਲ ਕਰਨ ਤੇ ਦੋ ਹੈਲੀਕਾਪਟਰਾਂ ਤੇ ਮਾਨਵੀ ਤੇ ਮੈਡੀਕਲ ਸੇਵਾਵਾਂ ਲਈ ਦਿੱਤੇ ਡੋਰਨੀਅਰ ਜਹਾਜ਼ ਦੇ ਅਪਰੇਸ਼ਨ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×