ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਡੀ ਲੜਾਈ ਜਾਰੀ ਰਹੇਗੀ, ਸੱਚ ਦੀ ਜਿੱਤ ਹੋਵੇਗੀ: ਵਿਨੇਸ਼ ਫੋਗਾਟ

04:53 PM Aug 18, 2024 IST

ਬਲਾਲੀ (ਹਰਿਆਣਾ), 18 ਅਗਸਤ
ਪੈਰਿਸ ਓਲੰਪਿਕ ਤੋਂ ਵਤਨ ਪਹੁੰਚਣ ’ਤੇ ਮਿਲੇ ਸ਼ਾਨਦਾਰ ਸਵਾਗਤ ਤੋਂ ਪ੍ਰਭਾਵਿਤ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਖਿਲਾਫ ਉਸ ਦੀ ਲੜਾਈ ਜਾਰੀ ਰਹੇਗੀ ਅਤੇ ਉਮੀਦ ਹੈ ਕਿ ‘ਸੱਚਾਈ ਦੀ ਜਿੱਤ’ ਹੋਵੇਗੀ। ਸੈਂਕੜੇ ਸਮਰਥਕ ਸ਼ਨਿਚਰਵਾਰ ਨੂੰ ਇੱਥੇ ਇੰਦਰਾ ਗਾਂਧੀ ਹਵਾਈ ਅੱਡੇ ਦੇ ਬਾਹਰ ਵਿਨੇਸ਼ ਦਾ ਸ਼ਾਨਦਾਰ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਜਿਸ ਕਾਰਨ ਭਾਰਤੀ ਕੁਸ਼ਤੀ ਪਹਿਲਵਾਨ ਅਤਿੰਤ ਭਾਵੁਕ ਹੋ ਗਈ ਅਤੇ ਉਸ ਦਾ ਹੌਸਲਾ ਦੁੱਗਣਾ ਹੋ ਗਿਆ। ਓਲੰਪਿਕ ਵਿੱਚ 50 ਕਿਲੋਗ੍ਰਾਮ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਸਾਲਸੀ ਅਦਾਲਤ ਦੇ ਐਡ-ਹਾਕ ਡਿਵੀਜ਼ਨ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਪੈਰਿਸ ਤੋਂ ਸ਼ੁਰੂ ਹੋਈ ਥਕਾਵਟ ਭਰੀ ਯਾਤਰਾ ਤੋਂ ਬਾਅਦ ਥੱਕ ਚੁੱਕੀ ਵਿਨੇਸ਼ ਨੇ ਥੋੜ੍ਹਾ ਆਰਾਮ ਕੀਤਾ ਅਤੇ ਫਿਰ ਇਕੱਠ ਨੂੰ ਸੰਬੋਧਨ ਕੀਤਾ। ਵਿਨੇਸ਼ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਸਾਡੀ ਲੜਾਈ ਖਤਮ ਨਹੀਂ ਹੋਈ ਹੈ ਅਤੇ ਲੜਾਈ ਜਾਰੀ ਰਹੇਗੀ ਅਤੇ ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ਸੱਚ ਦੀ ਜਿੱਤ ਹੋਵੇ।’’ -ਪੀਟੀਆਈ

Advertisement

 

Advertisement
Advertisement
Advertisement