For the best experience, open
https://m.punjabitribuneonline.com
on your mobile browser.
Advertisement

ਓਸੈਨ ਬੋਲਟ ਟੀ-20 ਵਿਸ਼ਵ ਕੱਪ ਦੇ ਬਰਾਂਡ ਅੰਬੈਸਡਰ ਨਿਯੁਕਤ

07:29 AM Apr 25, 2024 IST
ਓਸੈਨ ਬੋਲਟ ਟੀ 20 ਵਿਸ਼ਵ ਕੱਪ ਦੇ ਬਰਾਂਡ ਅੰਬੈਸਡਰ ਨਿਯੁਕਤ
Advertisement

ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਉੱਘੇ ਦੌੜਾਕ ਓਸੈਨ ਬੋਲਟ ਨੂੰ ਪਹਿਲੀ ਤੋਂ 29 ਜੂਨ ਤੱਕ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਦਾ ਬਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਬੋਲਟ ਨੇ 2008 ਵਿੱਚ ਪੇਈਚਿੰਗ ਦੀਆਂ ਓਲੰਪਿਕ ਖੇਡਾਂ ਵਿੱਚ ਇਤਿਹਾਸ ਸਿਰਜਦਿਆਂ ਵਿਸ਼ਵ ਰਿਕਾਰਡ ਸਮੇਂ ਨਾਲ 100 ਮੀਟਰ, 200 ਮੀਟਰ ਅਤੇ 4x100 ਮੀਟਰ ਦੌੜ ਜਿੱਤੀ ਸੀ। ਬੋਲਟ ਵਿਸ਼ਵ ਕੱਪ ਦੇ ਆਪਣੇ ਦੇਸ਼ ਆਉਣ ਅਤੇ ਆਪਣੀ ਨਵੀਂ ਭੂਮਿਕਾ ਲਈ ਉਤਸ਼ਾਹਿਤ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×