ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਨਡੋਰ ਰੋਇੰਗ ਚੈਂਪੀਅਨਸ਼ਿਪ ’ਚ ਉੜੀਸਾ ਦੀ ਝੰਡੀ

07:30 AM Jul 15, 2024 IST

ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਰੋਇੰਗ ਐਸੋਸੀਏਸ਼ਨ ਵੱਲੋਂ ਇੱਥੇ ਕਰਵਾਈ ਗਈ ਦੋ ਰੋਜ਼ਾ ਕੌਮੀ ਰੋਇੰਗ ਇਨਡੋਰ ਚੈਂਪੀਅਨਸ਼ਿਪ ’ਚ ਉੜੀਸਾ ਦੇ ਖਿਡਾਰੀਆਂ ਦੀ ਝੰਡੀ ਰਹੀ। ਕੇਰਲਾ ਦੂਜੇ ਤੇ ਨੇਵੀ ਸਪੋਰਟਸ ਕੰਟਰੋਲ ਬੋਰਡ ਤੀਜੇ ਸਥਾਨ ’ਤੇ ਰਹੇ। ਚੈਂਪੀਅਨਸ਼ਿਪ ’ਚ ਉੜੀਸਾ ਦੇ ਖਿਡਾਰੀਆਂ ਨੇ ਸੋਨੇ ਦੇ 8, ਚਾਂਦੀ ਦੇ 4 ਤੇ ਕਾਂਸੇ ਦੇ ਇਕ ਤਗ਼ਮੇ ਕੁੱਲ 13 ਤਗ਼ਮੇ ਜਿੱਤੇ। ਪੰਜਾਬ ਰੋਇੰਗ ਐਸੋਸੀਏਸ਼ਨ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਗਿੱਲ, ਉਪ ਪ੍ਰਧਾਨ ਤੇ ਚੈਂਪੀਅਨਸ਼ਿਪ ਪ੍ਰਬੰਧਕ ਗੁਰਸਾਗਰ ਸਿੰਘ ਨੱਕਈ ਨੇ ਦੱਸਿਆ ਕਿ ਪੰਜਾਬ ਵਿੱਚ 17 ਸਾਲਾਂ ਮਗਰੋਂ ਹੋਈ ਇਸ ਚੈਂਪੀਅਨਸ਼ਿਪ ਵਿਚ 24 ਸੂਬਿਆਂ ’ਚੋਂ 432 ਖਿਡਾਰੀਆਂ ਨੇ ਹਿੱਸਾ ਲਿਆ। ਨਤੀਜਿਆਂ ਮੁਤਾਬਕ ਕੇਰਲਾ ਦੇ ਖਿਡਾਰੀਆਂ ਨੇ ਸੋਨੇ, ਚਾਂਦੀ ਤੇ ਕਾਂਸੇ ਦੇ ਤਿੰਨ-ਤਿੰਨ ਤਗ਼ਮੇ ਜਿੱਤੇ ਜਦਕਿ ਨੇਵੀ ਸਪੋਰਟਸ ਕੰਟਰੋਲ ਬੋਰਡ ਦੇ ਖਿਡਾਰੀਆਂ ਨੇ ਸੋਨੇ ਦੇ 3 ਤੇ ਕਾਂਸੀ ਦਾ ਇਕ ਤਗ਼ਮਾ ਹਾਸਲ ਕੀਤਾ। ਹਰਿਆਣਾ ਨੇ ਸੋਨੇ ਦੇ 2, ਚਾਂਦੀ ਦੇ 4, ਕਾਂਸੇ ਦੇ 5 ਤਗ਼ਮੇ, ਮੱਧ ਪ੍ਰਦੇਸ਼ ਨੇ ਸੋਨੇ, ਚਾਂਦੀ ਤੇ ਕਾਂਸੇ ਦੇ ਦੋ-ਦੋ ਤਗ਼ਮੇ ਜਿੱਤੇ।

Advertisement

Advertisement