For the best experience, open
https://m.punjabitribuneonline.com
on your mobile browser.
Advertisement

ਉੜੀਸਾ: ਪੂਜਾ ਪੰਡਾਲ ’ਚੋਂ ਦੇਵੀ ਦੁਰਗਾ ਦੇ ਗਹਿਣੇ ਚੋਰੀ

09:16 AM Oct 13, 2024 IST
ਉੜੀਸਾ  ਪੂਜਾ ਪੰਡਾਲ ’ਚੋਂ ਦੇਵੀ ਦੁਰਗਾ ਦੇ ਗਹਿਣੇ ਚੋਰੀ
Advertisement

ਜਾਜਪੁਰ (ਉੜੀਸਾ): ਉੜੀਸਾ ਦੇ ਜਾਜਪੁਰ ਜ਼ਿਲ੍ਹੇ ਵਿੱਚ ਦੁਰਗਾ ਪੂਜਾ ਪੰਡਾਲ ਤੋਂ ਦਸ ਲੱਖ ਰੁਪਏ ਤੋਂ ਵੱਧ ਦੇ ਗਹਿਣੇ ਚੋਰੀ ਹੋ ਗਏ ਹਨ। ਪੁਲੀਸ ਅਨੁਸਾਰ ਬਰੂੰਦੇਈ ਮੰਦਰ ਵਿੱਚ ਅੱਜ ਤੜਕੇ ਇਹ ਘਟਨਾ ਵਾਪਰੀ। ਪੁਲੀਸ ਮੁਤਾਬਕ ਜਦੋਂ ਪੁਜਾਰੀ ਤੇ ਪੂਜਾ ਕਮੇਟੀ ਦੇ ਮੈਂਬਰ ਤੜਕੇ ਕਰੀਬ ਤਿੰਨ ਵਜੇ ਮੰਦਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਮੰਦਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ ਅਤੇ ਗਹਿਣੇ ਗਾਇਬ ਸਨ। ਚੋਰਾਂ ਨੇ ਦੇਵੀ ਦੁਰਗਾ ਅਤੇ ਹੋਰ ਦੇਵਤਿਆਂ ਦੇ ਮੁਕੁਟ, ਹਾਰ, ਤ੍ਰਿਸ਼ੂਲ, ਝੁਮਕੇ ਤੇ ਸੋਨੇ ਤੇ ਚਾਂਦੀ ਦੇ ਹੋਰ ਗਹਿਣੇ ਚੋਰੀ ਕਰ ਲਏ। ਪੁਲੀਸ ਨੇ ਇਸ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ

Advertisement

Advertisement
Advertisement
Author Image

Advertisement