ਕਰਜ਼ ਭੁਗਤਾਨ ਬਾਅਦ 30 ਦਿਨਾਂ ਅੰਦਰ ਜਾਇਦਾਦ ਦੇ ਅਸਲ ਦਸਤਾਵੇਜ਼ ਵਾਪਸ ਕੀਤੇ ਜਾਣ, ਨਹੀਂ ਤਾਂ ਭਰਨਾ ਪਵੇਗਾ ਹਰਜਾਨਾ: ਆਰਬੀਆਈ
04:37 PM Sep 13, 2023 IST
ਮੁੰਬਈ, 13 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਰਜ਼ਦਾਰਾਂ ਦੇ ਹਿੱਤ ਵਿਚ ਅਹਿਮ ਕਦਮ ਚੁੱਕਿਆ ਹੈ। ਆਰਬੀਆਈ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਸਾਰੀ ਕਰਜ਼ੇ ਦੀ ਰਕਮ ਦੀ ਅਦਾਇਗੀ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਚੱਲ ਜਾਂ ਅਚੱਲ ਜਾਇਦਾਦ ਨਾਲ ਸਬੰਧਤ ਅਸਲ ਦਸਤਾਵੇਜ਼ ਸਬੰਧਤ ਕਰਜ਼ਦਾਰ ਨੂੰ ਵਾਪਸ ਕਰਨ ਅਤੇ ਜੋ ਵੀ ਚਾਰਜ ਲਗਾਏ ਗਏ ਹਨ, ਨੂੰ ਹਟਾਉਣ ਲਈ ਨਿਰਦੇਸ਼ ਦਿੱਤੇ ਹਨ। ਆਰਬੀਆਈ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਉਸ ਦੇ ਤਹਿਤ ਆਉਣ ਵਾਲੀਆਂ ਇਕਾਈਆਂ (ਆਰਈ) ਨੂੰ ਪ੍ਰਤੀ ਦਿਨ 5,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।
Advertisement
Advertisement