For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਲਈ ਟਰੇਨਿੰਗ ਕੈਂਪ ਲਾਇਆ

06:46 AM Jan 22, 2024 IST
ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਲਈ ਟਰੇਨਿੰਗ ਕੈਂਪ ਲਾਇਆ
ਟਰੇਨਿੰਗ ਕੈਂਪ ਦੌਰਾਨ ਅਧਿਆਪਕਾਂ ਨੂੰ ਟਰੇਨਿੰਗ ਦੇ ਰਹੇ ਲੈਕਚਰਾਰ। ਫੋਟੋ: ਰਵੀ
Advertisement

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 21 ਜਨਵਰੀ
ਸਿੱਖਿਆ ਵਿਭਾਗ ਅਤੇ ਐੱਸ.ਸੀ.ਈ.ਆਰ.ਟੀ. ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ’ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਦਾ ਟਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ। ਡਾਈਟ ਪ੍ਰਿੰਸੀਪਲ ਮੁਨੀਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ ਵਿੱਚ ਲੈਕਚਰਾਰ ਅਤੇ ਸਕੂਲ ਆਫ਼ ਐਮੀਨੈਂਸ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ, ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਪੱਤੀ ਬਰਨਾਲਾ ਵਿੱਚ ਮਾਸਟਰ ਕੇਡਰ ਦਾ ਟਰੇਨਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਅਫ਼ਸਰ ਬਰਜਿੰਦਰਪਾਲ ਸਿੰਘ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਾਇਰ ਸੈਕੰਡਰੀ ਵਰਗ ਦੇ ਅੰਗਰੇਜ਼ੀ, ਇਤਿਹਾਸ ਅਰਥ ਸ਼ਾਸਤਰ, ਗਣਿਤ ਵਿਸ਼ਿਆਂ ਨਾਲ ਸਬੰਧਤ ਅਤੇ ਹਾਈ ਪੱਧਰ ਦੇ ਸਮਾਜਿਕ ਸਿੱਖਿਆ, ਗਣਿਤ ਅਤੇ ਹਿੰਦੀ ਵਿਸ਼ੇ ਨਾਲ ਸਬੰਧਤ ਅਧਿਆਪਕਾਂ ਦੁਆਰਾ ਟਰੇਨਿੰਗ ਪ੍ਰਾਪਤ ਕੀਤੀ ਜਾ ਚੁੱਕੀ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਲੈਕਚਰਾਰ ਕਾਡਰ ਲਈ ਲੈਕਚਰਾਰ ਪਰਮਿੰਦਰ ਸਿੰਘ ਅਤੇ ਅਧਿਆਪਕ ਕਾਡਰ ਲਈ ਕਮਲਦੀਪ ਵੱਲੋਂ ਕੋ-ਆਰਡੀਨੇਟਰ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਪ੍ਰਿੰਸੀਪਲ ਹਰੀਸ਼ ਬਾਂਸਲ, ਪ੍ਰਿੰਸੀਪਲ ਵਿੰਸੀ ਜਿੰਦਲ, ਮੁੱਖ ਅਧਿਆਪਕਾ ਮੈਡਮ ਸੋਨੀਆ, ਸੀਐੱਚਟੀ ਗਿਆਨ ਕੌਰ ਅਤੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕੀਤਾ।

Advertisement

Advertisement
Author Image

Advertisement
Advertisement
×