ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਨਕੂਵਰ ’ਚ ਵਿਸਾਖੀ ਸਬੰਧੀ ਨਗਰ ਕੀਰਤਨ ਸਜਾਇਆ

06:46 AM Apr 16, 2024 IST
ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਅਪਰੈਲ
ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਾਂ ਹੇਠ ਵੈਨਕੂਵਰ ਵਿੱਚ ਵਿਸਾਖੀ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੂਬਾਈ ਅਤੇ ਕੌਮੀ ਪਾਰਟੀਆਂ ਦੇ ਕਈ ਵੱਡੇ ਆਗੂਆਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸੰਗਤ ਨੂੰ ਵਧਾਈ ਦਿੱਤੀ। ਆਗੂਆਂ ਦੀ ਹਾਜ਼ਰੀ ਪਿੱਛੇ ਸਿਆਸੀ ਮੰਤਵ ਹੋਣ ਤੋਂ ਇਨਕਾਰੀ ਤਾਂ ਨਹੀਂ ਹੋਇਆ ਜਾ ਸਕਦਾ ਪਰ ਹਰੇਕ ਨੇ ਆਪਣੇ ਭਾਸ਼ਣ ਜਾਂ ਸੰਦੇਸ਼ ਵਿਚ ਅਜਿਹੇ ਪ੍ਰਗਟਾਵੇ ਵਾਲੀ ਗੱਲ ਕਰਨ ਤੋਂ ਗੁਰੇਜ਼ ਕੀਤਾ। ਕਰੀਬ 45 ਸਾਲ ਪਹਿਲਾਂ 1979 ਵਿੱਚ ਸ਼ੁਰੂ ਕੀਤਾ ਗਿਆ ਇਹ ਨਗਰ ਕੀਰਤਨ ਅਕਸਰ ਵਿਸਾਖ ਦੇ ਪਹਿਲੇ ਐਤਵਾਰ ਨੂੰ ਸਜਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਸਜੇ ਦੀਵਾਨ ਮਗਰੋਂ ਅਰਦਾਸ ਨਾਲ ਨਗਰ ਕੀਰਤਨ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਮਨਮੋਹਕ ਢੰਗ ਨਾਲ ਸਜਾਈ ਗਈ ਪਾਲਕੀ ਵਿਚ ਬਿਰਾਜਮਾਨ ਕਰਕੇ ਚੁਫੇਰਿਓਂ ਖੁੱਲ੍ਹੇ ਤੇ ਸਜੇ ਹੋਏ ਵਾਹਨ ਵਿਚ ਸੁਸ਼ੋਭਿਤ ਕੀਤਾ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਨਗਰ ਕੀਰਤਨ ਦੇ ਤੈਅਸ਼ੁਦਾ ਰੂਟ ਦੀ ਆਵਾਜਾਈ ਨੂੰ ਪਹਿਲਾਂ ਹੀ ਹੋਰ ਰਸਤਿਆਂ ਵੱਲ ਪਾ ਦਿੱਤਾ ਗਿਆ ਸੀ, ਜਿਸ ਕਾਰਨ ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਈ।
ਦੁਪਹਿਰ 11 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼ਹਿਰ ਦੀ ਰੌਸ ਸਟਰੀਟ, ਮੈਰਿਨ ਡਰਾਈਵ, ਮੇਨ ਸਟਰੀਟ, ਪੂਰਬੀ 49 ਸਟਰੀਟ ਤੋਂ ਮੁੜਕੇ ਫਰੇਜ਼ਰ ਸਟਰੀਟ ਰਸਤੇ ਹੁੰਦਿਆਂ ਸ਼ਾਮ ਨੂੰ ਮੁੜ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਵੈਨਕੂਵਰ ਪੁਲੀਸ ਟੁਕੜੀ ਨੇ ਸਲਾਮੀ ਦਿੱਤੀ ਤੇ ਬੈਂਡ ਧੁਨਾਂ ਨਾਲ ਸਵਾਗਤ ਕੀਤਾ। ਗਤਕਾ ਪਾਰਟੀਆਂ ਸਾਰੇ ਰਾਹ ਜੌਹਰ ਦਿਖਾਉਂਦੀਆਂ ਰਹੀਆਂ। ਸੰਗਤ ਲਈ ਥਾਂ-ਥਾਂ ਲੰਗਰ ਲਗਾਏ ਗਏ। ਲੋਕਾਂ ਨੇ ਸਿਰਾਂ ’ਤੇ ਕੇਸਰੀ ਦਸਤਾਰਾਂ ਜਾ ਰੁਮਾਲੇ ਸਜਾਏ ਹੋਏ ਸਨ ਤੇ ਬੀਬੀਆਂ ਦੇ ਸਿਰਾਂ ’ਤੇ ਕੇਸਰੀ ਚੁੰਨੀਆਂ ਸੀ।
ਗੁਰਦੁਆਰਾ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਹੋਰਨਾਂ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੇ ਸੰਗਤ ਦਾ ਧੰਨਵਾਦ ਕੀਤਾ।

Advertisement

Advertisement
Advertisement